36 ਬਰਾਦਰੀਆਂ ਦਾ ਸਨਮਾਨ ਕਰਦੀ ਹੈ ਭਾਜਪਾ- ਗੁਰਦਰਸ਼ਨ ਸਿੰਘ ਸੈਣੀ
ਅਜੀਤ ਡੈਸਕ
15-07-2025
ਲਾਲੜੂ, 14 ਜੁਲਾਈ (ਰਾਜਬੀਰ ਸਿੰਘ)-ਭਾਜਪਾ ਕਿਸੇ ਇਕ ਨਹੀਂ ਸਗੋਂ 36 ਬਰਾਦਰੀਆਂ ਦਾ ਸਨਮਾਨ ਕਰਦੀ ਹੈ ਤੇ ਹਰਿਆਣਾ 'ਚ ਉਹ ਇਸ ਨੂੰ ਸਿੱਧ ਵੀ ਕਰ ਚੁੱਕੀ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਪਿੰਡ ਜੌਲਾ ਕਲਾਂ ਵਿਖੇ ਵਾਲਮੀਕਿ ਭਾਈਚਾਰੇ ਵਲੋਂ ਕਰਵਾਏ ਗਏ ਸਮਾਗਮ 'ਚ ਸ਼ਿਰਕਤ ਕਰਨ ਮੌਕੇ ਕੀਤਾ | ਇਸ ਮੌਕੇ ਵਾਲਮੀਕਿ ਭਾਈਚਾਰੇ ਵਲੋਂ ਗੁਰਦਰਸ਼ਨ ਸਿੰਘ ਸੈਣੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਮਹਾਂਰਿਸ਼ੀ ਵਾਲਮੀਕਿ ਸੰਤ ਹੋਣ ਦੇ ਨਾਲ-ਨਾਲ ਬਹੁਤ ਹੀ ਗਿਆਨ ਰੱਖਣ ਵਾਲੇ ਗੁਰੂ ਸਨ, ਜਿਨ੍ਹਾਂ ਦੀਆਂ ਸਿੱਖਿਆਵਾਂ ਅਨੁਸਾਰ ਹਰ ਮਨੁੱਖ ਨੂੰ ਚੱਲਣਾ ਚਾਹੀਦਾ ਹੈ |
ਇਸ ਮੌਕੇ ਉਨ੍ਹਾਂ ਵਲੋਂ ਵਾਲਮੀਕਿ ਭਾਈਚਾਰੇ ਦੇ ਮੰਦਰ ਲਈ ਆਰਥਿਕ ਮਦਦ ਵੀ ਭੇਟ ਕੀਤੀ ਗਈ ਤਾਂ ਜੋ ਇਸ ਮੰਦਰ ਦੇ ਚੱਲ ਲਈ ਕੰਮ ਨੂੰ ਨੇਪਰੇ ਚਾੜਿ੍ਹਆ ਜਾ ਸਕੇ | ਇਸ ਮੌਕੇ ਸੁਰਿੰਦਰ ਰਾਣਾ ਜਿਊਲੀ, ਲਾਭ ਸਿੰਘ, ਧਰਮਪਾਲ ਸ਼ਰਮਾ, ਗੁਰਮੀਤ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਸਿੰਘ ਟਿੰਕੂ, ਪੁਸ਼ਪਿੰਦਰ ਮਹਿਤਾ, ਸੰਨਤ ਭਾਰਦਵਾਜ, ਸਤੀਸ਼ ਕੁਮਾਰ ਤੇ ਓਮਬੀਰ ਰਾਣਾ ਆਦਿ ਵੀ ਹਾਜ਼ਰ ਸਨ |