29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਗਿਲਕੋ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਇੰਦੌਰ ਵਿਖੇ ਏ. ਐਫ. ਐਸ. ਪ੍ਰੋਗਰਾਮ 'ਚ ਲਿਆ ਭਾਗ

ਅਜੀਤ ਡੈਸਕ 15-07-2025
ਖਰੜ, 14 ਜੁਲਾਈ (ਜੰਡਪੁਰੀ)-ਗਿਲਕੋ ਇੰਟਰਨੈਸ਼ਨਲ ਸਕੂਲ ਦੇ ਪੰਜਵੀਂ ਅਤੇ ਛੇਵੀਂ ਜਮਾਤ ਦੇ ਪੰਜ ਵਿਦਿਆਰਥੀਆਂ ਵਲੋਂ ਡੇਲੀ ਕਾਲਜ ਇੰਦੌਰ ਵਿਖੇ ਕਰਵਾਏ ਗਏ ਏ. ਐਫ. ਐਸ. (ਘਰੇਲੂ ਕਲਚਰਲ ਐਕਸਚੇਂਜ) ਪ੍ਰੋਗਰਾਮ 'ਚ ਹਿੱਸਾ ਲਿਆ ਗਿਆ | ਇਸ ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਇਕ ਗਤੀਸ਼ੀਲ ਪਲੇਟਫਾਰਮ ਪ੍ਰਦਾਨ ਕੀਤਾ ਜੋ ਕਿ ਸੱਭਿਆਚਾਰ, ਅਨੁਸ਼ਾਸਨ, ਸਥਿਰਤਾ ਅਤੇ ਰਚਨਾਤਮਿਕਤਾ ਦਾ ਸੁਮੇਲ ਸੀ |
ਇਸ ਪ੍ਰੋਗਰਾਮ 'ਚ ਵਿਦਿਆਰਥੀਆਂ ਨੇ ਟੇਬਲ ਸ਼ਿਸ਼ਟਾਚਾਰ, ਅਨੁਸ਼ਾਸਨ, ਕਲਾ ਅਤੇ ਸ਼ਿਲਪਕਾਰੀ ਨਾਲ ਸੰਬੰਧਤ ਗਤੀਵਿਧੀਆਂ ਜਿਵੇਂ ਕਿ ਮਿੱਟੀ ਦੇ ਬਰਤਨ ਬਣਾਉਣਾ, ਕੱਪੜੇ ਦੀ ਰੰਗਾਈ, ਫੈਬਰਿਕ ਪੇਂਟਿੰਗ ਅਤੇ ਨੇਲ ਆਰਟ ਬਾਰੇ ਅਹਿਮ ਜਾਣਕਾਰੀ ਹਾਸਲ ਕੀਤੀ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਬੂਟੇ ਲਗਾਉਣ ਦੀ ਮੁਹਿੰਮ ਵਿਚ ਹਿੱਸਾ ਲੈ ਕੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਨਿਭਾਈ ਅਤੇ ਨਾਲ ਹੀ ਕਈ ਉਦਯੋਗਿਕ ਇਕਾਈਆਂ ਜਿਵੇਂ ਕਿ ਚਾਕਲੇਟ ਫੈਕਟਰੀ ਅਤੇ ਮੈਂਗੋ ਕੈਂਡੀ ਉਤਪਾਦਨ ਯੂਨਿਟ ਆਦਿ ਦਾ ਦੌਰਾ ਕਰਕੇ ਉਨ੍ਹਾਂ ਦੇ ਕੰਮਕਾਜ ਬਾਰੇ ਜਾਣਕਾਰੀ ਵੀ ਹਾਸਲ ਕੀਤੀ | ਇਸ ਪ੍ਰੋਗਰਾਮ 'ਚ ਪ੍ਰਸਿੱਧ ਵਕੀਲ ਜਨਕ ਪਲਟਾ (ਮੈਕਗਿਲਨ ਸੈਂਟਰ ਫਾਰ ਸਸਟੇਨੇਬਲ ਡਿਵੈਲਪਮੈਂਟ ਦੀ ਸੰਸਥਾਪਕ) ਨੇ ਆਪਣੀ ਜ਼ੀਰੋ-ਵੇਸਟ ਜੀਵਨ ਸ਼ੈਲੀ, ਜੈਵਿਕ ਖੇਤੀ ਅਤੇ ਸੂਰਜੀ ਊਰਜਾ ਨਾਲ ਖਾਣਾ ਬਣਾਉਣ ਦੇ ਮਹੱਤਵ ਤੋਂ ਵੀ ਜਾਣੂ ਕਰਵਾਇਆ | ਇਸ ਪ੍ਰੋਗਰਾਮ 'ਚ ਭਾਗ ਲੈਣ ਉਪਰੰਤ ਸਕੂਲ ਪੁੱਜੇ ਵਿਦਿਆਰਥੀਆਂ ਦਾ ਗਿਲਕੋ ਇੰਟਰਨੈਸ਼ਨਲ ਸਕੂਲ ਦੀ ਪਿ੍ੰ. ਡਾ. ਕਿ੍ਤਿਕਾ ਕੌਸ਼ਲ ਨੇ ਸਵਾਗਤ ਕਰਦਿਆਂ ਉਨ੍ਹਾਂ 'ਤੇ ਮਾਣ ਪ੍ਰਗਟ ਕੀਤਾ | ਉਨ੍ਹਾਂ ਕਿਹਾ ਕਿ ਗਿਲਕੋ ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਕਲਾਸ ਰੂਮਾਂ ਤੋਂ ਬਾਹਰ ਕੱਢ ਕੇ ਸੰਪੂਰਨ ਸਿੱਖਣ ਦੇ ਅਨੁਭਵ ਪ੍ਰਦਾਨ ਕਰਨਾ ਹੈ |
ਪਿਛਲੀ ਖ਼ਬਰ 36 ਬਰਾਦਰੀਆਂ ਦਾ ਸਨਮਾਨ ਕਰਦੀ ਹੈ ਭਾਜਪਾ- ਗੁਰਦਰਸ਼ਨ ਸਿੰਘ ਸੈਣੀ ਅਗਲੀ ਖ਼ਬਰ ਜਨਰਲ ਕੈਟਾਗਰੀ ਕਮਿਸ਼ਨ ਦਾ ਚੇਅਰਮੈਨ ਨਾ ਲਗਾਉਣਾ ਮੰਦਭਾਗਾ- ਫੈਡਰੇਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।