30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ ਸੀ. ਜੀ. ਸੀ. ਲਾਂਡਰਾਂ ਨੇ ਸਮਰ ਕੋਰਸ ਕਰਵਾਇਆ

ਅਜੀਤ ਡੈਸਕ 15-07-2025
ਐੱਸ. ਏ. ਐੱਸ. ਨਗਰ, 14 ਜੁਲਾਈ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ (ਸੀ. ਸੀ. ਟੀ.) ਸੀ. ਜੀ. ਸੀ. ਲਾਂਡਰਾਂ ਦੇ ਬਾਇਓਟੈਕਨਾਲੋਜੀ ਵਿਭਾਗ ਵਲੋਂ ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ (ਪੀ. ਬੀ. ਟੀ. ਆਈ.) ਮੁਹਾਲੀ ਦੇ ਸਹਿਯੋਗ ਨਾਲ 'ਫੂਡ ਕੁਆਲਿਟੀ, ਵਾਟਰ ਸੇਫ਼ਟੀ ਐਂਡ ਨੈਨੋ-ਟੈਕਨਾਲੋਜੀ ਐਪਲੀਕੇਸ਼ਨਜ਼ ਇਨ ਵੇਸਟ ਵਾਟਰ ਟਰੀਟਮੈਂਟ' ਵਿਸ਼ੇ ਸੰਬੰਧੀ ਇਕ ਸਮਰ ਕੋਰਸ ਦਾ ਪ੍ਰਬੰਧ ਕੀਤਾ ਗਿਆ | ਇਸ 10 ਰੋਜ਼ਾ ਪ੍ਰੋਗਰਾਮ ਨੇ ਬਾਇਓਟੈਕਨਾਲੋਜੀ ਦੇ ਵਿਦਿਆਰਥੀਆਂ ਨੂੰ ਥਿਊਰੀ ਅਤੇ ਪ੍ਰੈਕਟੀਕਲ ਅਨੁਭਵ ਪ੍ਰਦਾਨ ਕਰਦਿਆਂ ਇਕ ਵਿਲੱਖਣ ਇੰਟਰ-ਡਿਸ਼ਿਪਲਿਨਰੀ ਸਿੱਖਣ ਦਾ ਮੌਕਾ ਦਿੱਤਾ | ਇਸ ਕੋਰਸ ਦੌਰਾਨ ਵਿਦਿਆਰਥੀਆਂ ਨੇ ਚਾਂਦੀ ਦੇ ਨੈਨੋ-ਪਾਰਟੀਕਲਾਂ ਦੇ ਰਸਾਇਣਕ, ਗਰੀਨ ਸੰਸਲੇਸ਼ਣ ਤੇ ਗੰਦੇ ਪਾਣੀ 'ਚ ਭਾਰੀ ਧਾਤੂ ਦੇ ਜ਼ਹਿਰੀਲੇਪਣ ਨੂੰ ਘਟਾਉਣ 'ਚ ਉਨ੍ਹਾਂ ਦੀ ਵਰਤੋਂ ਬਾਰੇ ਡੂੰਘਾਈ ਨਾਲ ਵਿਚਾਰ-ਚਰਚਾ ਕੀਤੀ | ਇਸ ਕੋਰਸ ਦੌਰਾਨ ਸੀ. ਸੀ. ਟੀ. ਸੀ. ਜੀ. ਸੀ. ਲਾਂਡਰਾਂ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਡਾ. ਅਭਿਨੋਏ ਕਿਸ਼ੋਰ, ਡਾ. ਰੰਜੂ ਰਾਠੌਰ ਤੇ ਡਾ. ਸੂਕਸ਼ਮ ਪਾਲ ਦੀ ਅਗਵਾਈ ਹੇਠ ਕਈ ਸੈਸ਼ਨ ਕਰਵਾਏ ਗਏ | ਇਸ ਤੋਂ ਇਲਾਵਾ ਪੀ. ਬੀ. ਟੀ. ਆਈ. ਮੁਹਾਲੀ ਦਾ ਦੌਰਾ ਕਰਦਿਆਂ ਭਾਗੀਦਾਰਾਂ ਨੇ ਭੋਜਨ ਤੇ ਪਾਣੀ ਸੁਰੱਖਿਆ ਵਿਸ਼ਲੇਸ਼ਣ ਜਿਵੇਂ ਕਿ ਕੋਲੀਫਾਰਮ ਅਤੇ ਈ-ਕੋਲੀ ਟੈਸਟਿੰਗ ਬਾਰੇ ਸਿਖਲਾਈ ਹਾਸਲ ਕੀਤੀ | ਵੱਖ-ਵੱਖ ਸੈਸ਼ਨਾਂ ਦੌਰਾਨ ਭਾਗੀਦਾਰਾਂ ਨੂੰ ਆਈ. ਸੀ. ਪੀ. ਐਮ. ਐਸ., ਐਲ. ਸੀ., ਐਮ. ਐੱਸ. ਅਤੇ ਜੀ. ਸੀ. ਐੱਫ. ਆਈ. ਡੀ. ਵਰਗੇ ਉੱਚ ਪੱਧਰ ਦੇ ਵਿਸ਼ਲੇਸ਼ਣਾਤਮਕ ਯੰਤਰਾਂ ਦੀ ਵਰਤੋਂ ਬਾਰੇ ਵੀ ਸਿਖਲਾਈ ਦਿੱਤੀ ਗਈ | ਅਤਿ-ਆਧੁਨਿਕ ਲੈਬ ਸਹੂਲਤਾਂ ਨਾਲ ਲੈਸ ਇਸ ਕੋਰਸ ਨੇ ਵਿਦਿਆਰਥੀਆਂ ਲਈ ਉਦਯੋਗਿਕ ਸੂਝ ਅਤੇ ਹੁਨਰ ਨਿਰਮਾਣ ਦੇ ਮੌਕੇ ਪ੍ਰਦਾਨ ਕੀਤੇ | ਇਸ ਤੋਂ ਇਲਾਵਾ ਕੋਰਸ 'ਚ ਲਾਈਵ ਪ੍ਰਦਰਸ਼ਨਾਂ, ਇੰਟਰਐਕਟਿਵ ਸ਼ੰਕੇ ਨਿਵਾਰਣ ਸੈਸ਼ਨਾਂ, ਕੁਇਜ਼ਾਂ ਅਤੇ ਪ੍ਰਯੋਗਸ਼ਾਲਾ ਆਧਾਰਿਤ ਚੁਣੌਤੀਆਂ ਵਰਗੀਆਂ ਗਤੀਵਿਧੀਆਂ ਨੇ ਕੋਰਸ ਨੂੰ ਗਤੀਸ਼ੀਲਤਾ ਤੇ ਡੂੰਘਾਈ ਪ੍ਰਦਾਨ ਕੀਤੀ | ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਡਾ. ਪਾਲਕੀ ਸਾਹਿਬ ਕੌਰ ਡਾਇਰੈਕਟਰ ਪਿ੍ੰ. ਸੀ. ਸੀ. ਟੀ. ਸੀ. ਜੀ. ਸੀ. ਲਾਂਡਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਹਿਯੋਗ ਨਾ ਸਿਰਫ਼ ਵਿਦਿਆਰਥੀਆਂ ਨੂੰ ਉੱਨਤ ਵਿਗਿਆਨਕ ਗਿਆਨ ਨਾਲ ਲੈਸ ਕਰਦੇ ਹਨ, ਸਗੋਂ ਉਨ੍ਹਾਂ ਨੂੰ ਬਾਇਓਟੈਕਨਾਲੋਜੀ ਉਦਯੋਗ ਦੀਆਂ ਵਿਵਹਾਰਕ ਮੰਗਾਂ ਨਾਲ ਵੀ ਜੋੜਦੇ ਹਨ | ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਸਾਨੂੰ ਉਦਯੋਗਿਕ ਬਾਇਓਟੈਕਨਾਲੋਜਿਸਟਾਂ ਦਾ ਪਾਲਣ-ਪੋਸ਼ਣ ਕਰਨ 'ਚ ਮੱਦਦ ਪ੍ਰਦਾਨ ਕਰਦੀਆਂ ਹਨ, ਜੋ ਕਿ ਸਮਕਾਲੀ ਵਾਤਾਵਰਨ ਅਤੇ ਸਿਹਤ ਚੁਣੌਤੀਆਂ ਨੂੰ ਹੱਲ ਕਰਨ ਅਤੇ ਸਮਾਜ 'ਚ ਅਰਥ-ਪੂਰਨ ਯੋਗਦਾਨ ਪਾਉਣ ਦੇ ਸਮਰੱਥ ਹਨ | ਪ੍ਰੋਗਰਾਮ ਦੇ ਅੰਤ 'ਚ ਵਿਦਾਇਗੀ ਸੈਸ਼ਨ ਕਰਵਾਇਆ ਗਿਆ, ਜਿਸ 'ਚ ਪੀ. ਬੀ. ਟੀ. ਆਈ. ਮੁਹਾਲੀ ਦੇ ਸੀ. ਈ. ਓ. ਡਾ. ਅਜੀਤ ਦੁਆ ਅਤੇ ਸੀ. ਸੀ. ਟੀ. ਦੇ ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਕੌਰ ਨੇ ਉਚੇਚੇ ਤੌਰ 'ਤੇ ਸ਼ਿਰਕਤ ਕਰਦਿਆਂ ਜਨਤਕ ਸਿਹਤ ਅਤੇ ਵਾਤਾਵਰਨ ਸਥਿਰਤਾ 'ਚ ਅਸਲ ਸੰਸਾਰਿਕ ਚੁਣੌਤੀਆਂ ਨੂੰ ਹੱਲ ਕਰਨ 'ਚ ਅੰਤਰ ਅਨੁਸ਼ਾਸਨੀ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਕੋਰਸ ਦੀ ਸਮਾਪਤੀ ਸਰਟੀਫ਼ਿਕੇਟ ਵੰਡ ਸਮਾਰੋਹ ਨਾਲ ਹੋਈ |
ਪਿਛਲੀ ਖ਼ਬਰ ਮੁਹਾਲੀ ਪੁਲਿਸ ਨੇ ਪਿੰਡ ਜੁਝਾਰ ਨਗਰ ਵਿਖੇ ਚਲਾਇਆ ਪੀਲਾ ਪੰਜਾ ਅਗਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ ਅੱਜ ਤੇ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।