30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਸੜਕ 'ਤੇ ਖੜ੍ਹੇ ਟਿੱਪਰ ਕਰਕੇ ਵਾਪਰਿਆ ਹਾਦਸਾ, 2 ਕਾਰਾਂ ਨੁਕਸਾਨੀਆਂ ਤੇ ਇਕ ਵਿਅਕਤੀ ਜ਼ਖ਼ਮੀ

ਅਜੀਤ ਡੈਸਕ 15-07-2025
ਡੇਰਾਬੱਸੀ, 14 ਜੁਲਾਈ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ 'ਤੇ ਪਾਰਸ ਹੋਟਲ ਸਾਹਮਣੇ ਸੜਕ 'ਤੇ ਖੜ੍ਹੇ ਟਿੱਪਰ ਕਰਕੇ ਭਿਆਨਕ ਹਾਦਸਾ ਵਾਪਰ ਗਿਆ | ਇਸ ਹਾਦਸੇ ਵਿਚ 2 ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ, ਜਦਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ | ਹਾਦਸੇ 'ਚ ਮਾਂ-ਪੁੱਤਰ ਵਾਲ-ਵਾਲ ਬਚ ਗਏ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਡੇਰਾਬੱਸੀ ਤੋਂ ਅੰਬਾਲਾ ਜਾਂਦੀ ਸੜਕ 'ਤੇ ਇਕ ਟਿੱਪਰ ਖੜ੍ਹਾ ਸੀ | ਇਸੇ ਦੌਰਾਨ ਪਿੱਛੇ ਤੋਂ ਆਉਂਦੀ ਕਰੇਟਾ ਗੱਡੀ ਜਦੋਂ ਉਸ ਨੂੰ ਓਵਰਟੇਕ ਕਰਨ ਲੱਗੀ ਤਾਂ ਉਸ ਦੇ ਪਿੱਛੇ ਤੋਂ ਆਈ ਤੇਜ਼ ਰਫ਼ਤਾਰ ਈਓਨ ਕਾਰਨ ਨੇ ਉਸ ਨੂੰ ਟੱਕਰ ਮਾਰ ਦਿੱਤੀ | ਈਓਨ ਕਾਰ ਦੀ ਟਿੱਪਰ ਨਲ ਟੱਕਰ ਹੋਣ 'ਤੇ ਉਹ ਘੁੰਮ ਗਈ ਤੇ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ | ਕਰੇਟਾ ਕਾਰ ਦੇ ਚਾਲਕ ਮਹਿਲਾ ਅੰਜਨਾ ਮੁਤਾਬਕ ਟੱਕਰ ਐਨੀ ਜਬਰਦਸਤ ਸੀ ਕਿ ਉਸ ਦੀ ਗੱਡੀ ਦੇ ਏਅਰ ਬੈਗ ਖੁੱਲ੍ਹ ਗਏ, ਜਿਸ ਕਰਕੇ ਉਹ ਅਤੇ ਉਸ ਦਾ ਪੁੱਤਰ ਵਾਲ-ਵਾਲ ਬਚ ਗਏ | ਇਸ ਹਾਦਸੇ 'ਚ ਈਓਨ ਗੱਡੀ ਚਾਲਕ ਕੁਲਦੀਪ ਜ਼ਖ਼ਮੀ ਹੋ ਗਿਆ, ਜਿਸ ਨੂੰ ਡੇਰਾਬੱਸੀ ਦੇ ਨਿੱਜੀ ਹਸਪਤਾਲ ਵਿਖੇ ਇਲਾਜ਼ ਲਈ ਦਾਖ਼ਲ ਕਰਵਾਇਆ ਗਿਆ | ਹਾਦਸੇ ਤੋਂ ਬਾਅਦ ਸੜਕ 'ਤੇ ਜਾਮ ਲੱਗ ਗਿਆ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨੁਕਸਾਨੇ ਵਾਹਨਾਂ ਨੂੰ ਪਾਸੇ ਕਰਵਾ ਕੇ ਆਵਾਜਾਈ ਸੁਚਾਰੂ ਕਰਵਾਉਣ ਉਪਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਲੋਕਾਂ ਮੁਤਾਬਕ ਹਾਦਸਾ ਸੜਕ 'ਤੇ ਖੜ੍ਹੇ ਟਿੱਪਰ ਕਰਕੇ ਵਾਪਰਿਆ ਹੈ | ਈਓਨ ਕਾਰ ਚਾਲਕ ਜਦੋਂ ਨੇੜੇ ਪੁੱਜਿਆ ਤਾਂ ਟਿੱਪਰ ਦੇਖ ਕੇ ਉਸ ਦੀ ਕਾਰ ਬੇਕਾਬੂ ਹੋ ਗਈ |
ਪਿਛਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ ਅੱਜ ਤੇ ਕੱਲ੍ਹ ਅਗਲੀ ਖ਼ਬਰ ਪੁਲਿਸ ਵਲੋਂ 52 ਗ੍ਰਾਮ ਆਈਸ ਬਰਾਮਦ, ਥਾਰ ਸਵਾਰ ਦੋ ਨੌਜਵਾਨ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।