19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਧਾਰਮਿਕ ਸਮਾਗਮ ਸਮਾਜ ਨੂੰ ਮਾਲਾ ਵਾਂਗ ਪਰੋਣ ਦੀ ਕੋਸ਼ਿਸ਼ ਕਰਦੇ ਹਨ-ਗੁਲਜ਼ਾਰ ਸਿੰਘ <br/>

ਅਜੀਤ ਡੈਸਕ 27-12-2025
ਲੁਧਿਆਣਾ, 26 ਦਸੰਬਰ (ਪਰਮਿੰਦਰ ਸਿੰਘ ਆਹੂਜਾ)- 30 ਦਸੰਬਰ ਨੂੰ ਹੋ ਰਹੇ 10ਵੇਂ ਮਹਾਨ ਸੰਤ ਸੰਮੇਲਨ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਜਾਰੀ ਹਨ | ਇਸ ਦੌਰਾਨ ਸਤਿਗੁਰੂ ਰਵਿਦਾਸ ਧਰਮ ਸਮਾਜ (ਸਰਧਸ) ਪੰਜਾਬ ਵਲੋਂ ਅੱਜ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਸੱਦੇ ਪੱਤਰ ਦਿੱਤੇ ਗਏ | ਅੱਜ ਸਰਧਸ ਟੀਮ ਗੁਲਜ਼ਾਰ ਸਿੰਘ ਡੇਰਾ ਚੰਨਣ ਸਿੰਘ ਰਾਧਾ ਸੁਆਮੀ ਸਤਿਸੰਗ ਟਰੱਸਟ ਪਹੰੁਚੀ | ਗੁਲਜ਼ਾਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਇਕ ਮਾਲਾ ਬਣਾਉਣ ਲਈ ਧਾਗੇ ਦੀ ਲੋੜ ਹੁੰਦੀ ਹੈ ਉਸ ਤਰ੍ਹਾਂ ਸਮਾਜ ਨੂੰ ਇਕ ਕਰਨ ਲਈ ਸੰਤ ਸੰਮੇਲਨ ਦੀ ਲੋੜ ਹੁੰਦੀ ਹੈ | ਪ੍ਰਧਾਨ ਆਨੰਦ ਕਿਸ਼ੋਰ ਨੇ ਕਿਹਾ ਕਿ ਸਰਧਸ ਵਲੋਂ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮਹਾਨ ਸੰਤ ਸੰਮੇਲਨ ਦÏਰਾਨ ਇਤਿਹਾਸ ਨਾਲ ਸੰਬੰਧਿਤ ਮਹਾਨ ਲੇਖਕਾਂ ਦੁਆਰਾ ਲਿਖਿਆ ਕਿਤਾਬਾਂ, ਸੰਮੇਲਨ ਦਾ ਮੁੱਖ ਆਕਰਸ਼ਨ ਰਹੇਗਾ, ਜੋ ਨੌਜਵਾਨਾਂ ਨੂੰ ਇਸ ਨੂੰ ਪੜ੍ਹ ਕੇ ਇਤਿਹਾਸ ਦੀ ਜਾਣਕਾਰੀ ਮਿਲ ਸਕੇ ਤੇ ਇਸ ਤੋਂ ਪ੍ਰੇਰਨਾ ਮਿਲ ਸਕੇ | ਇਸ ਮੌਕੇ ਆਸਥਾ ਹਸਪਤਾਲ ਤੋਂ ਡਾ. ਅਰਚਨਾ ਗਰਗ, ਕਮਲ ਕਟਾਰੀਆ, ਰੋਹਿਤ ਸੋਨਕਰ ਮੈਂਬਰ ਰੇਲਵੇ ਬੋਰਡ ਭਾਰਤ ਸਰਕਾਰ, ਰਜਿੰਦਰ ਕਾਕਾ, ਹੰਸ ਰਾਜ ਮੂਮ, ਹਰੀਸ਼ ਟੰਡਨ ਭਾਜਪਾ ਨੇਤਾ, ਚਰਨਜੀਤ ਸਿੰਘ ਹੈਪੀ ਤੇ ਹੋਰ ਸ਼ਖ਼ਸੀਅਤਾਂ ਨੂੰ ਸੱਦੇ ਪੱਤਰ ਦਿੱਤੇ ਗਏ ¢ ਸਰਧਸ ਪਰਿਵਾਰ ਵਲੋਂ ਚੇਅਰਮੈਨ ਸੋਮਨਾਥ ਹੀਰ, ਕੈਸ਼ੀਅਰ ਰਮੇਸ਼ ਸੰਧੂ, ਸਹਾਇਕ ਕੈਸ਼ੀਅਰ ਵਿਜੇ ਝੱਲੀ, ਹਰਜਿੰਦਰ ਸੁਜਾਤਵਾਲ, ਗੁਰਪ੍ਰੀਤ ਲਾਲੀ, ਸੰਨੀ, ਦੀਪਾ ਸੈਣੀ, ਅੰਕੁਰ ਸਿੱਧੜ, ਇੰਦਰਜੀਤ ਭੱਟੀਆਂ ਤੇ ਹੋਰ ਮੈਂਬਰ ਸ਼ਾਮਿਲ ਹੋਏ |

ਪਿਛਲੀ ਖ਼ਬਰ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੀ ਮੀਟਿੰਗ ਹੋਈ ਅਗਲੀ ਖ਼ਬਰ ਨਗਰ ਸੁਧਾਰ ਟਰੱਸਟ ਵਲੋਂ ਸੰਗਤ ਦਰਸ਼ਨ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।