19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਨਗਰ ਸੁਧਾਰ ਟਰੱਸਟ ਵਲੋਂ ਸੰਗਤ ਦਰਸ਼ਨ ਕੈਂਪ <br/>

ਅਜੀਤ ਡੈਸਕ 27-12-2025
ਲੁਧਿਆਣਾ, 26 ਦਸੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਸੁਧਾਰ ਟਰੱਸਟ ਵਲੋਂ ਆਮ ਲੋਕਾਂ ਦੀ ਸਹੂਲਤ ਅਤੇ ਦਫ਼ਤਰੀ ਕੰਮਕਾਜ ਨੰੂ ਸੁਚਾਰੂ ਬਣਾਉਣ ਲਈ ਟਰੱਸਟ ਦਫ਼ਤਰ ਵਿਖੇ ਸੰਗਤ ਦਰਸ਼ਨ ਕੈਂਪ ਲਗਾਇਆ ਗਿਆ | ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਟਰੱਸਟ ਦੀਆਂ ਵੱਖ ਵੱਖ ਵਿਕਾਸ ਸਕੀਮਾਂ ਨਾਲ ਸੰਬੰਧਿਤ ਅਲਾਟੀਆਂ ਦੇ ਮਾਮਲਿਆਂ ਨੰੂ ਪਹਿਲ ਦੇ ਆਧਾਰ ਤੇ ਸੁਣਿਆ ਗਿਆ | ਕੈਂਪ ਦੌਰਾਨ ਜਾਇਦਾਦ ਦੀ ਰਜਿਸਟਰੀ, ਟਰਾਂਸਫ਼ਰ, ੳ.ਟੀ.ਸੀ. ਪਾਲਿਸੀ ਅਧੀਨ ਕੇਸਾਂ, ਐਨ.ੳ.ਸੀ ਅਤੇ ਐਨ.ਡੀ.ਸੀ. ਨਾਲ ਸੰਬੰਧਿਤ ਮਾਮਲਿਆਂ ਤੇ ਮੌਕੇ 'ਤੇ ਹੀ ਸਾਰਿਆਂ ਸੰਬੰਧਿਤ ਸ਼ਾਖਾਵਾਂ ਦੀਆਂ ਰਿਪੋਰਟਾਂ ਹਾਸਲ ਕਰਕੇ ਕੁਲ 54 ਕੇਸਾਂ ਦਾ ਨਿਪਟਾਰਾ ਕੀਤਾ ਗਿਆ | ਇਨ੍ਹਾਂ ਵਿਚ 12 ਰਜਿਸਟਰੀ, 13 ਰਜਿਸਟਰੀ ਤੋ ਰਜਿਸਟਰੀ, 19 ਐਨ.ਓ.ਸੀ. ਤੇ 10 ਐਨ.ਡੀ.ਸੀ. ਦੇ ਕੇਸ ਸ਼ਾਮਿਲ ਹਨ | ਜਿਨ੍ਹਾਂ ਦੇ ਦਸਤਾਵੇਜ਼ ਅਲਾਟੀਆਂ ਨੰੂ ਤੁਰੰਤ ਸੌਂਪੇ ਗਏ | ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਆਮ ਲੋਕਾਂ ਨੰੂ ਦਫ਼ਤਰੀ ਚੱਕਰਾਂ ਤੋ ਬਚਾਉਣ ਅਤੇ ਟਰੱਸਟ ਤੇ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਭਰੋਸਾ ਵਧਾਉਣ ਲਈ ਅਜਿਹੇ ਸੰਗਤ ਦਰਸ਼ਨ ਕੈਂਪ ਅੱਗੇ ਵੀ ਲਗਾਤਾਰ ਲਗਾਏ ਜਾਣਗੇ | ਇਸ ਮੌਕੇ ਟਰੱਸਟ ਤੇ ਉਚ ਅਧਿਕਾਰੀ ਅਤੇ ਸਮੂਹ ਸਟਾਫ਼ ਮੌਜੂਦ ਸੀ |

ਪਿਛਲੀ ਖ਼ਬਰ ਧਾਰਮਿਕ ਸਮਾਗਮ ਸਮਾਜ ਨੂੰ ਮਾਲਾ ਵਾਂਗ ਪਰੋਣ ਦੀ ਕੋਸ਼ਿਸ਼ ਕਰਦੇ ਹਨ-ਗੁਲਜ਼ਾਰ ਸਿੰਘ <br/> ਅਗਲੀ ਖ਼ਬਰ ਖ਼ਤਰਨਾਕ ਲੁਟੇਰਾ ਗਰੋਹ ਦੇ ਤਿੰਨ ਮੈਂਬਰ ਕਾਬੂ, ਲੱਖਾਂ ਰੁਪਏ ਮੁੱਲ ਦੇ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।