29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਵਿਦਿਆਰਥੀ ਸੰਘਰਸ਼ ਦੇ ਦਬਾਅ ਹੇਠ ਪੀਏਯੂ ਪ੍ਰਸ਼ਾਸਨ ਵਲੋਂ ਰੁੱਖ ਕੱਟਣ ਦਾ ਫੈਸਲਾ ਰੱਦ <br/>

ਅਜੀਤ ਡੈਸਕ 25-12-2025
ਲੁਧਿਆਣਾ , 24 ਦਸੰਬਰ (ਜਸਵਿੰਦਰ ਸਿੰਘ)-ਪਿਛਲੇ ਕਈ ਦਿਨਾਂ ਤੋਂ ਵਿਦਿਆਰਥੀਆਂ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਤਕਰੀਬਨ 100 ਦਰਖ਼ਤ ਕੱਟੇ ਜਾਣ ਖਿਲਾਫ਼ ਰੋਸ ਮੁਜ਼ਾਹਰੇ, ਨੁੱਕੜ ਮੀਟਿੰਗਾਂ, ਪ੍ਰਚਾਰ ਕੀਤਾ ਜਾ ਰਿਹਾ ਸੀ | ਰੁੱਖ ਬਚਾਓ ਮੋਰਚਾ ਪੀਏਯੂ ਦੀ ਵਾਈਸ ਚਾਂਸਲਰ ਨਾਲ ਮੀਟਿੰਗ ਹੋਈ, ਜਿਸ ਵਿਚ ਵਾਈਸ ਚਾਂਸਲਰ ਨੇ ਭਰੋਸਾ ਦਿੱਤਾ ਕਿ ਉਹ ਇਕ ਵੀ ਦਰਖ਼ਤ ਨਹੀਂ ਕੱਟਣਗੇ ਅਤੇ ਸੜਕ ਸੀਮਤ ਹੱਦ ਤੱਕ ਚੌੜੀ ਹੋਵੇਗੀ | ਸਿਰਫ ਨਵੇਂ ਹੋਸਟਲ ਬਣਨ ਵਾਲੀ ਜਗ੍ਹਾ ਹੀ ਕੁਝ ਦਰਖ਼ਤ ਕੱਟਣੇ ਪੈਣੇ ਹਨ | ਮੀਟਿੰਗ ਤੋਂ ਬਾਅਦ ਲਾਇਬ੍ਰੇਰੀ ਅੱਗੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਹ ਵਿਦਿਆਰਥੀ ਰੋਹ ਦਾ ਜਲਵਾ ਹੈ, ਜਿਸ ਕਰਕੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਹ ਗਲਤ ਫੈਸਲਾ ਵਾਪਸ ਕਰਨਾ ਪਿਆ |

ਪਿਛਲੀ ਖ਼ਬਰ ਸਫ਼ਰ- ਏ- ਸ਼ਹਾਦਤ ਨੂੰ ਸਮਰਪਿਤ ਕੀਰਤਨ ਸਮਾਗਮ <br/> ਅਗਲੀ ਖ਼ਬਰ 10ਵੇਂ ਮਹਾਨ ਸੰਤ ਸੰਮੇਲਨ ਦੌਰਾਨ ਸੰਤਾਂ ਦੇ ਆਗਮਨ 'ਤੇ ਰੱਖਿਆ ਜਾਵੇਗਾ ਸਾਫ਼ ਸਫਾਈ ਦਾ ਪੂਰਾ ਧਿਆਨ -ਮੇਅਰ ਪਿ੍ੰ: ਇੰਦਰਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।