29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

10ਵੇਂ ਮਹਾਨ ਸੰਤ ਸੰਮੇਲਨ ਦੌਰਾਨ ਸੰਤਾਂ ਦੇ ਆਗਮਨ 'ਤੇ ਰੱਖਿਆ ਜਾਵੇਗਾ ਸਾਫ਼ ਸਫਾਈ ਦਾ ਪੂਰਾ ਧਿਆਨ -ਮੇਅਰ ਪਿ੍ੰ: ਇੰਦਰਜੀਤ ਕੌਰ <br/>

ਅਜੀਤ ਡੈਸਕ 25-12-2025
ਲੁਧਿਆਣਾ, 24 ਦਸੰਬਰ (ਪਰਮਿੰਦਰ ਸਿੰਘ ਆਹੂਜਾ)- 10ਵੇਂ ਮਹਾਨ ਸੰਤ ਸੰਮੇਲਨ ਦੇ ਸਬੰਧ ਵਿਚ ਸਤਿਗੁਰੂ ਰਵਿਦਾਸ ਧਰਮ ਸਮਾਜ (ਸਰਧਸ) ਪੰਜਾਬ ਵਲੋਂ ਕਰਵਾਏ ਜਾ ਰਹੇ ਮਹਾਨ ਸੰਤ ਸੰਮੇਲਨ ਦੇ ਸਬੰਧ ਵਿਚ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੂੰ ਸੱਦਾ ਪੱਤਰ ਦਿੱਤਾ ਗਿਆ | ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਨਗਰ ਨਿਗਮ ਵਲੋਂ ਇਸ ਸਮਾਗਮ ਵਿਚ ਸਾਫ ਸਫਾਈ ਅਤੇ ਹਰ ਤਰਾਂ ਦੀ ਸੰਭਵ ਮਦਦ ਕੀਤੀ ਜਾਵੇਗੀ | ਸ਼ਾਲੀਗ੍ਰਾਮ ਜੈਨ ਸੀਨੀਅਰ ਸਕਿੰਡਰੀ ਸਕੂਲ ਵਲੋਂ ਵਿਸ਼ਾਲ ਜੈਨ ਨੇ ਕਿਹਾ ਇਹ ਮਹਾਨ ਸੰਤ ਸੰਮੇਲਨ ਅਤੇ ਸਮੂਹਿਕ ਵਿਆਹ ਸਮਾਰੋਹ ਲੁਧਿਆਣਾ ਦੀ ਸ਼ਾਨ ਵਜੋਂ ਉਭਰਦਾ ਹੈ | ਇਸ ਮੌਕੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਭਾਜਪਾ ਨੇਤਾ ਗੁਰਦੇਵ ਸ਼ਰਮਾ ਦੇਬੀ, ਭਾਜਪਾ ਨੇਤਾ ਪਰਵੀਨ ਬਾਂਸਲ, ਰਾਘਵ ਇੰਟਰਨੈਸ਼ਨਲ ਤੋਂ ਵਿਸ਼ਾਲ ਜੈਨ, ਐਸ. ਕੇ. ਟਰੈਵਲ ਤੋਂ ਸਨੀ ਕੁਮਾਰ, ਡਾਕਟਰ ਵਰੂਣ ਭਾਟੀਆ, ਦਲੀਪ ਕੁਮਾਰ, ਵਿੱਕੀ ਭਗਤ, ਨਰੇਸ਼ ਕਤਿਆਲ ਨੂੰ ਵੀ ਸੱਦਾ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਆਨੰਦ ਕਿਸ਼ੋਰ, ਚੇਅਰਮੈਨ ਸੋਮ ਨਾਥ ਹੀਰ, ਵਾਇਸ ਪ੍ਰਧਾਨ ਜਤਿੰਦਰ ਜਿੰਦੀ, ਜਸਵੀਰ ਬਾਲੀ, ਰਮੇਸ਼ ਸੰਧੂ ਬਲਵਿੰਦਰ ਬਿੱਟਾ, ਵਿਜੇ ਝੱਲੀ, ਹਰਜਿੰਦਰ ਸੁਜਾਤਵਾਲ, ਗੁਰਪ੍ਰੀਤ ਲਾਲੀ, ਦੀਪਕ ਸਾਂਪਲਾ, ਵਿਕੀ, ਸੰਨੀ, ਦੀਪਾ ਆਦਿ ਸਾਥੀ ਮੌਜੂਦ ਸਨ |

ਪਿਛਲੀ ਖ਼ਬਰ ਵਿਦਿਆਰਥੀ ਸੰਘਰਸ਼ ਦੇ ਦਬਾਅ ਹੇਠ ਪੀਏਯੂ ਪ੍ਰਸ਼ਾਸਨ ਵਲੋਂ ਰੁੱਖ ਕੱਟਣ ਦਾ ਫੈਸਲਾ ਰੱਦ <br/> ਅਗਲੀ ਖ਼ਬਰ ਸ਼ਹੀਦੀ ਸਾਕੇ ਸੰਬੰਧੀ 'ਨਿੱਕੀਆਂ ਜਿੰਦਾ ਵੱਡੇ ਸਾਕੇ' ਵਿਸ਼ੇਸ਼ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।