28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਨੈਸ਼ਨਲ ਐਵਾਰਡੀ ਪੰਜਾਬੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਦੀਆਂ 13 ਪੁਸਤਕਾਂ ਲਾਇਬ੍ਰੇਰੀਆਂ ਲਈ ਪ੍ਰਵਾਨ <br/>

ਅਜੀਤ ਡੈਸਕ 25-12-2025
ਇਆਲੀ/ਥਰੀਕੇ, 24 ਦਸੰਬਰ (ਮਨਜੀਤ ਸਿੰਘ ਦੁੱਗਰੀ)-ਸਮਾਰਟ ਸ਼ਹਿਰ ਲੁਧਿਆਣਾ ਬਲਾਕ 1 ਸਥਿਤ ਪਿੰਡ ਖੇੜੀ ਝਮੇੜੀ ਦੇ ਸਰਕਾਰੀ ਹਾਈ ਸਕੂਲ ਵਿਖੇ ਪੰਜਾਬੀ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਮਾਸਟਰ ਕਰਮਜੀਤ ਸਿੰਘ ਗਰੇਵਾਲ ਨੈਸ਼ਨਲ ਐਵਾਰਡੀ ਦੀਆਂ ਸਕੂਲਾਂ ਦੀਆਂ ਲਾਇਬਰੇਰੀਆਂ ਲਈ ਕਿਤਾਬਾਂ ਦੀ ਚੋਣ ਕਰਨ ਵਾਲੀ ਗਠਿਤ ਕਮੇਟੀ ਨੇ ਪ੍ਰਾਇਮਰੀ ਮਿਡਲ ਅਤੇ ਸੈੈਕੰਡਰੀ ਵਰਗ ਲਈ 13 ਪੁਸਤਕਾਂ ਪ੍ਰਵਾਨ ਕੀਤੀਆਂ ਹਨ | ਬਾਲ ਸਾਹਿਤ ਲਿਖਣ ਅਤੇ ਗਾਉਣ ਨੂੰ ਸਮਰਪਿਤ ਮਾਸਟਰ ਕਰਮਜੀਤ ਸਿੰਘ ਗਰੇਵਾਲ ਨੇ ਬੱਚਿਆਂ ਲਈ ਬਾਲ ਗੀਤ, ਬਾਲ ਕਹਾਣੀਆਂ ਅਤੇ ਬਾਲ ਨਾਟਕ ਪੁਸਤਕਾਂ ਦੀ ਸਿਰਜਣਾ ਕੀਤੀ ਹੈ | ਉਨ੍ਹਾਂ ਵਲੋਂ ਲਿਖੀ ਪਹਿਲੀ ਬਾਲ ਗੀਤ ਪੁਸਤਕ 'ਛੱਡ ਕੇ ਸਕੂਲ ਮੈਨੂੰ ਆ' ਨੂੰ ਪੰਜਾਬੀ ਸਾਹਿਤ ਅਕਾਡਮੀ ਵਲੋਂ ਸਰਵੋਤਮ ਬਾਲ ਪੁਸਤਕ ਪੁਰਸਕਾਰ 'ਲੋਰੀ' ਨੂੰ ਭਾਰਤ ਸਰਕਾਰ ਵਲੋਂ ਸਵਾ ਲੱਖ ਰੁਪਏ ਦਾ ਇਨਾਮ 'ਪੰਜਾਬੀ ਵਰਨਮਾਲਾ' ਵੀਡੀਓ ਨੂੰ ਅਮੈਰਕਨ ਇੰਡੀਆ ਫਾੳਾੂਡੇਸ਼ਨ ਟਰੱਸਟ ਵਲੋਂ ਪਹਿਲਾ ਇਨਾਮ ਮਿਲਿਆ ਹੈ | ਉਨ੍ਹਾਂ ਵਲੋਂ ਬੱਚਿਆਂ ਨਾਲ ਮਿਲ਼ ਕੇ 800 ਦੇ ਕਰੀਬ ਆਡੀਓ/ ਵੀਡੀਓ ਤਿਆਰ ਕੀਤੇ ਗਏ ਹਨ, ਉਨ੍ਹਾਂ ਵਲੋਂ ਲਿਖੇ ਤੇ ਗਾਏ ਗੀਤਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਇਨਾਮ ਮਿਲ਼ੇ ਹਨ | ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਅਧਿਆਪਕ ਰਾਜ ਪੁਰਸਕਾਰ ਅਤੇ ਭਾਰਤ ਸਰਕਾਰ ਵਲੋਂ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਹੈ |

ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ 'ਚ ਕ੍ਰਿਸਮਸ ਦੀ ਰੌਣਕ <br/> ਅਗਲੀ ਖ਼ਬਰ ਪੀ.ਏ.ਯੂ ਦੇ 13 ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਫੈਲੋਸ਼ਿਪ ਹਾਸਿਲ ਕਰਕੇ ਨਵੇਂ ਦਿਸਹੱਦੇ ਸਿਰਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।