28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪੀ.ਏ.ਯੂ ਦੇ 13 ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਫੈਲੋਸ਼ਿਪ ਹਾਸਿਲ ਕਰਕੇ ਨਵੇਂ ਦਿਸਹੱਦੇ ਸਿਰਜੇ

ਅਜੀਤ ਡੈਸਕ 25-12-2025
ਲੁਧਿਆਣਾ, 24 ਦਸੰਬਰ (ਜਸਵਿੰਦਰ ਸਿੰਘ)-ਕੌਮੀ ਪੱਧਰ 'ਤੇ ਹਾਲ ਹੀ ਵਿਚ ਜਾਰੀ ਕੀਤੀਆਂ ਗਈਆਂ ਦੋ ਸੂਚੀਆਂ ਮੁਤਾਬਕ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਤੇਰਾਂ ਵਿਦਿਆਰਥੀਆਂ ਨੂੰ ਪੀ ਐੱਚ ਡੀ ਦੀ ਖੋਜ ਲਈ ਪ੍ਰਧਾਨ ਮੰਤਰੀ ਫੈਲੋਸ਼ਿਪਾਂ ਹਾਸਿਲ ਹੋਈਆਂ ਹਨ | ਇਹ ਗਿਣਤੀ ਕਿਸੇ ਵੀ ਹੋਰ ਯੂਨੀਵਰਸਿਟੀ ਜਾਂ ਸੰਸਥਾ ਵਲੋਂ ਹਾਸਿਲ ਕੀਤੀਆਂ ਫੈਲੋਸਿਪਾਂ ਤੋਂ ਵੱਧ ਹੈ | ਫੈਲੋਆਂ ਨੂੰ ਪ੍ਰਤੀ ਮਹੀਨਾ ਲਗਭਗ 1,00,000 ਦੀ ਸਕਾਲਰਸ਼ਿਪ ਰਾਸ਼ੀ ਮਿਲਦੀ ਹੈ, ਜਿਸ ਵਿਚੋਂ ਅੱਧੀ ਰਕਮ ਭਾਰਤ ਸਰਕਾਰ ਦੁਆਰਾ ਦਿੱਤੀ ਜਾਂਦੀ ਹੈ, ਜਦੋਂ ਕਿ ਬਾਕੀ ਅੱਧੀ ਭਾਈਵਾਲ ਕੰਪਨੀ ਦੁਆਰਾ ਯੋਗਦਾਨ ਪਾਇਆ ਜਾਂਦਾ ਹੈ ਜੋ ਖੋਜ ਪ੍ਰੋਜੈਕਟ 'ਤੇ ਵਿਦਵਾਨ ਨਾਲ ਜੁੜ ਕੇ ਕੰਮ ਕਰਦੀ ਹੈ | ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਸੰਸਾਰ ਖੇਤੀਬਾੜੀ ਅਤੇ ਖੇਤੀ ਉਦਯੋਗ ਦੀਆਂ ਚੁਣੌਤੀਆਂ ਨਾਲ ਨਜਿੱਠਣ ਪੱਖੋਂ ਇਹ ਪ੍ਰਾਪਤੀ ਪਾਏਦਾਰ ਗਿਣੀ ਜਾ ਸਕਦੀ ਹੈ |

ਪਿਛਲੀ ਖ਼ਬਰ ਨੈਸ਼ਨਲ ਐਵਾਰਡੀ ਪੰਜਾਬੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਦੀਆਂ 13 ਪੁਸਤਕਾਂ ਲਾਇਬ੍ਰੇਰੀਆਂ ਲਈ ਪ੍ਰਵਾਨ <br/> ਅਗਲੀ ਖ਼ਬਰ ਬੰਗਲਾਦੇਸ਼ ਵਿਚ ਹਿੰਦੂ ਨੌਜਵਾਨ ਦਾ ਕਤਲ ਕੱਟੜਪੰਥੀ ਸੋਚ -ਰਜਨੀਸ਼ ਧੀਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।