26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਭਾਮੀਆਂ ਖੁਰਦ 'ਚ ਕੱਟੀ ਜਾਣ ਵਾਲੀ ਕਾਲੋਨੀ ਦਾ ਮਾਮਲਾ ਗਰਮਾਉਣ ਤੋਂ ਬਾਅਦ ਕੰਮ ਲਟਕਿਆ ਅੱਧ ਵਿਚਕਾਰ <br/>

ਅਜੀਤ ਡੈਸਕ 25-12-2025
ਭਾਮੀਆਂ ਕਲਾਂ/ਲੁਧਿਆਣਾ, 24 ਦਸੰਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਚੰਡੀਗੜ੍ਹ ਰੋਡ'ਤੇ ਸਥਿਤ ਪਿੰਡ ਭਾਮੀਆਂ ਖੁਰਦ ਵਿਚ ਕੱਟੀ ਜਾਣ ਵਾਲੀ ਜੀ.ਟੀ.ਬੀ.ਕਲੋਨੀ ਦਾ ਮਾਮਲਾ ਗਰਮਾਉਣ ਤੋਂ ਬਾਅਦ ਕਾਲੋਨੀ ਦਾ ਕੰਮ ਅੱਧ ਵਿਚਕਾਰ ਲਟਕ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜ਼ਿਕਰਯੋਗ ਹੈ ਕਿ ਇਸ ਕਾਲੋਨੀ ਨੂੰ ਲੈ ਕੇ ਪਿਛਲੇ ਕਈ ਦਿਨ ਤੋਂ ਵਿਰੋਧ ਤਾਂ ਚੱਲ ਹੀ ਰਿਹਾ ਸੀ ਕਿ ਇਹ ਕਾਲੋਨੀ ਅਣਅਧਿਕਾਰਤ ਹੈ | ਇਸ ਤੋਂ ਇਲਾਵਾ ਸ਼ਿਕਾਇਤ ਕਰਤਾ ਪਰਮਿੰਦਰ ਸਿੰਘ ਕਪੂਰ ਵਲੋਂ ਇਸ ਦੀ ਗਰੇਟਰ ਲੁਧਿਆਣਾ ਏਰੀਆਂ ਵਿਕਾਸ ਅਥਾਰਟੀ (ਗਲਾਡਾ) ਨੂੰ ਸ਼ਿਕਾਇਤ ਵੀ ਕੀਤੀ ਹੋਈ ਹੈ, ਜਿਸ ਦੇ ਚੱਲਦਿਆਂ ਸਬੰਧਿਤ ਵਿਭਾਗ ਵਲੋਂ ਇਸ ਕਾਲੋਨੀ ਦਾ ਵੇਰਵਾ ਦਿੰਦੇ ਹੋਏ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਸ ਕਾਲੋਨੀ 'ਤੇ ਪਹਿਲਾਂ ਹੀ ਰੋਕ ਲਗਾ ਦਿੱਤੀ ਗਈ ਹੈ, ਪਰ ਪਿਛਲੇ ਕਈ ਦਿਨਾਂ ਤੋਂ ਇਸ ਕਾਲੋਨੀ ਵਿਚ ਕੰਮ ਨਿਰੰਤਰ ਚੱਲ ਰਿਹਾ ਸੀ ਜਿਸ ਨੂੰ ਦੇਖਦਿਆਂ ਹੀ ਕੁਝ ਲੋਕਾਂ ਵਲੋਂ ਵਿਰੋਧ ਕਰਨ ਤੋਂ ਬਾਅਦ ਹੀ ਇਹ ਮਾਮਲਾ ਗਰਮਾਇਆ ਸੀ | ਇਸ ਸਬੰਧੀ ਜਦ ਕਲੋਨਾਈਜ਼ਰ ਬਚਿਤਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਕਾਲੋਨੀ ਨੂੰ ਕੱਟਣ ਦਾ ਕੰਮ ਉਸ ਸਮੇੇਂ ਤੱਕ ਬੰਦ ਕਰ ਦਿੱਤਾ ਗਿਆ ਹੈ, ਜਦ ਤੱਕ ਸਰਕਾਰ ਵਲੋਂ ਕੋਈ ਨੀਤੀ ਨਹੀਂ ਬਣਾਈ ਜਾਂਦੀ | ਉਸ ਸਮੇਂ ਤੱਕ ਕਾਲੋਨੀ ਵਿਚ ਪਲਾਟ ਦਾ ਕੰਮ ਸ਼ੁਰੂ ਨਹੀਂ ਕੀਤਾ ਜਾਵੇਗਾ |

ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ 'ਚ ਕਰਵਾਏ ਦਸਤਾਰ ਮੁਕਾਬਲੇ <br/> ਅਗਲੀ ਖ਼ਬਰ ਚੋਰ ਬਿਜਲੀ ਕਾਰੋਬਾਰੀ ਦਾ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਹੋਇਆ ਫ਼ਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।