24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪਾਰਟੀ ਦੀ ਮਜ਼ਬੂਤੀ ਲਈ ਕਾਂਗਰਸ ਦੇ ਐਸ.ਸੀ. ਡਿਪਾਰਟਮੈਂਟ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਹੋਈ ਮੀਟਿੰਗ <br/>

ਅਜੀਤ ਡੈਸਕ 25-12-2025
ਇਆਲੀ/ਥਰੀਕੇ, 24 ਦਸੰਬਰ (ਮਨਜੀਤ ਸਿੰਘ ਦੁੱਗਰੀ)-ਸੂਬੇ ਅੰਦਰ ਲੰਘੇ ਦਿਨੀਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪੰਜਾਬ 'ਚ ਵੱਡੀ ਗਿਣਤੀ 'ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਹੋਈ ਸ਼ਾਨਦਾਰ ਜਿੱਤ ਅਤੇ ਕਈ ਥਾਂਈਾ ਬਹੁਤ ਥੋੜ੍ਹੇ ਅੰਤਰ ਨਾਲ ਚੋਣ ਹਾਰਨ 'ਤੇ ਪਾਰਟੀ ਦਾ ਵੋਟਾਂ ਦਾ ਗਰਾਫ਼ ਉਚਾ ਜਾਣ ਕਰਕੇ ਕਾਂਗਰਸੀ ਵਰਕਰਾਂ ਅੰਦਰ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਐਸ.ਸੀ. ਡਿਪਾਰਟਮੈਂਟ) ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਲੁਧਿਆਣਾ ਦੇ ਪਿੰਡ ਸਿੰਘਪੁਰਾ ਵਿਖੇ ਐਸ.ਸੀ. ਡਿਪਾਰਟਮੈਂਟ ਦੇ ਸੀਨੀਅਰ ਕਾਂਗਰਸੀ ਆਗੂ ਕਰਤਿੰਦਰਪਾਲ ਸਿੰਘ ਸਿੰਘਪੁਰ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪਰਮਿੰਦਰ ਸਿੰਘ ਸਮਾਣਾ ਵਾਈਸ ਚੇਅਰਮੈਨ ਨੇ ਕੀਤਾ | ਉਨ੍ਹਾਂ ਕਿਹਾ ਸਤਾ ਧਿਰ ਵਲੋਂ ਬਹੁਤੀ ਥਾਂਈਾ 'ਤੇ ਸਾਡੇ ਜਿੱਤਣ ਵਾਲੇ ਉਮੀਦਵਾਰਾਂ ਦੇ ਫਾਰਮ ਵੀ ਰੱਦ ਕਰਵਾ ਦਿੱਤੇ ਗਏ ਸਨ, ਪਰ ਕਾਂਗਰਸ ਪਾਰਟੀ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕਾਂਗਰਸੀ ਵਰਕਰਾਂ ਅੰਦਰ ਭਰੇ ਜੋਸ਼ ਕਾਰਨ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੇ ਹੱਕ 'ਚ ਲਹਿਰ ਬਣਦੀ ਜਾ ਰਹੀ ਹੈ, ਜੋ ਵਿਧਾਨ ਸਭਾ 2027 ਦੀਆਂ ਚੋਣਾਂ 'ਚ ਕਾਂਗਰਸ ਦੀ ਸਰਕਾਰ ਬਣਾਉਣ ਦੀ ਸ਼ੁਰੂਆਤ ਹੈ | ਮੀਟਿੰਗ ਦੌਰਾਨ ਸੀਨੀਅਰ ਕਾਂਗਰਸ ਆਗੂ ਜੰਗ ਬਹਾਦਰ, ਕਰਤਿੰਦਰਪਾਲ ਸਿੰਘ ਸਿੰਘਪੁਰਾ, ਸੁਖਵਿੰਦਰ ਸਿੰਘ ਬਿੱਲੂ ਖੇੜਾ ਫਗਵਾੜਾ, ਹਰਬੰਸ ਸਿੰਘ ਜਲੰਧਰ, ਪਰਮਜੀਤ ਸਿੰਘ ਸਮਾਣਾ, ਸੁਖਦੇਵ ਸਿੰਘ ਰਸੂਲਪੁਰੀ, ਸਰਪੰਚ ਦਲਜੀਤ ਸਿੰਘ ਦੁੱਗਰੀ ਮਲੇਰਕੋਟਲਾ, ਬਲਦੇਵ ਸਿੰਘ ਪੇਧਨੀ ਬਰਨਾਲਾ, ਹਰਬੰਸ ਸਿੰਘ ਭੁੱਟਾ ਲੁਧਿਆਣਾ, ਗੁਰਪ੍ਰੀਤ ਸਿੰਘ ਚੋਪੜਾ ਖੰਨਾ, ਰਜਿੰਦਰ ਸਿੰਘ ਬਰਨਾਲਾ, ਪਿਆਰਾ ਸਿੰਘ ਸੰਗਰੂਰ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ ਮੌੜ ਬਰਨਾਲਾ, ਸੁਖਦੀਪ ਸਿੰਘ ਰੋਪੜ, ਚਮਕੌਰ ਸਿੰਘ ਨਵਾਂਸ਼ਹਿਰ, ਅਜਮੇਰ ਸਿੰਘ ਢੋਲਣ ਜਗਰਾਉਂ, ਬਲਵਿੰਦਰ ਸਿੰਘ ਬਿੱਟੂ ਹੁਸ਼ਿਆਰਪੁਰ, ਐਡ: ਰਜਿੰਦਰ ਸੰਧੂ ਫਿਲੌਰ, ਮਾ: ਪ੍ਰਕਾਸ਼ ਸਿੰਘ ਮਾਛੀਵਾੜਾ, ਜੋਗਿੰਦਰ ਸਿੰਘ ਵੜੈਚ ਤਰਨਤਾਰਨ, ਬਾਬੂ ਰਾਮ ਰੰਗਾ ਸੰਗਰੂਰ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਦਾਣਾ ਮੰਡੀ ਵਿਚ ਗੁੰਡਾਗਰਦੀ <br/> ਅਗਲੀ ਖ਼ਬਰ ਬੀਬੀ ਹਰਸਰਨ ਕੌਰ ਦੀ ਲਾਸਾਨੀ ਕੁਰਬਾਨੀ ਅਤੇ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਕਥਾ ਅਤੇ ਕੀਰਤਨ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।