25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸਾਬਕਾ ਵਿਧਾਇਕ ਕੁਲਦੀਪ ਵੈਦ ਵਲੋਂ ਵੱਖ-ਵੱਖ ਪਿੰਡਾਂ 'ਚ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ <br/>

ਅਜੀਤ ਡੈਸਕ 10-12-2025
ਫੁੱਲਾਂਵਾਲ, 9 ਦਸੰਬਰ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਤੋਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਆਲਮਗੀਰ ਤੋਂ ਉਮੀਦਵਾਰ ਹਰਜੀਵਨ ਕੌਰ ਜੱਸੜ ਧਰਮ ਪਤਨੀ ਮਿਲਕ ਪਲਾਂਟ ਦੇ ਡਾਇਰੈਕਟਰ ਤਜਿੰਦਰ ਸਿੰਘ ਲਾਡੀ ਜੱਸੜ, ਬਲਾਕ ਸੰਮਤੀ ਜ਼ੋਨ ਠੱਕਰਵਾਲ ਤੋਂ ਗੁਰਮੀਤ ਸਿੰਘ ਹਿਮਾਂਯੂਪੁਰਾ ਦੇ ਹੱਕ ਵਿਚ ਠੱਕਰਵਾਲ ਵਿਖੇ ਸਾਬਕਾ ਸਰਪੰਚ ਅਮਰਜੀਤ ਸਿੰਘ ਮਿੱਠਾ ਦੀ ਅਗਵਾਈ ਹੇਠ ਚੋਣ ਦੌਰਾਨ ਇਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਨਾਲ ਲੱਗਦੇ ਪਿੰਡਾਂ ਖੇੜੀ, ਹਿਮਾਂਯੂਪੁਰਾ ਆਦਿ ਪਿੰਡਾਂ ਵਿਖੇ ਵੀ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਆਉਣ ਵਾਲੀ 14 ਦਸੰਬਰ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਵੈਦ ਨੇ ਲੋਕਾਂ ਨੂੰ ਬਦਲਾਅ ਦੇ ਝੂਠੇ ਸਜਬਬਾਗ ਦਿਖਾ ਕੇ ਸਤਾ ਵਿਚ ਆਈ ਝਾੜੂ ਪਾਰਟੀ ਦੀ ਸਰਕਾਰ ਦੇ ਪਿਛਲੇ ਚਾਰ ਸਾਲਾਂ ਦੇ ਕਾਰਜਕਾਲ 'ਤੇ ਤੰਜ਼ ਕਸਦਿਆਂ ਕਿਹਾ ਕਿ ਪਿਛਲੇ ਅਰਸੇ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਜੀਵਨ ਵਿਚ ਕੋਈ ਵੀ ਸਾਰਥਕ ਬਦਲਾਅ ਨਹੀਂ ਕੀਤਾ | ਇਸ ਮੌਕੇ ਸਾਬਕਾ ਸਰਪੰਚ ਅਮਰਜੀਤ ਸਿੰਘ ਮਿੱਠਾ ਅਤੇ ਵੇਰਕਾ ਮਿਲਕ ਪਲਾਂਟ ਦੇ ਡਾਇਰੈਕਟਰ ਤੇਜਿੰਦਰ ਸਿੰਘ ਲਾਡੀ ਜੱਸੜ ਨੇ ਦਾਅਵਾ ਕੀਤਾ ਕਿ ਪਿੰਡਾਂ ਦੇ ਵਿਕਾਸ ਕਾਰਜ ਕਰਵਾਉਣ ਵਿਚ ਵੀ ਮੌਜੂਦਾ ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਰਹੀ ਹੈ | ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਮੌਜੂਦਾ ਸਰਕਾਰ ਦੀ ਨਾਕਾਮੀ ਦਾ ਜਵਾਬ 14 ਦਸੰਬਰ ਨੂੰ ਵੋਟ ਪਾ ਕੇ ਦਿੱਤਾ ਜਾਵੇ | ਇਸ ਮੌਕੇ ਇਸ ਮੌਕੇ ਗੁਰਮੀਤ ਸਿੰਘ ਹਿਮਾਂਯੂਪੁਰਾ, ਗੁਰਨਾਮ ਸਿੰਘ ਧਾਲੀਵਾਲ, ਕੈਪਟਨ ਦਿਲਬਾਗ ਸਿੰਘ, ਜੱਸੀ ਰਾਏ, ਭੁਪਿੰਦਰ ਰਾਏ, ਕਾਕੀ ਹਰਜਿੰਦਰ ਗਰੇਵਾਲ, ਗੌਰਵ ਢੰਡ, ਰਵੀ ਢੰਡ, ਗੁਰਚਰਨ ਸਿੰਘ, ਚਰਨਜੀਤ ਸਿੰਘ ਗਰੇਵਾਲ, ਜਸਵੀਰ ਸਿੰਘ ਗਰੇਵਾਲ, ਸੁਦਾਗਰ ਸਿੰਘ ਗਰੇਵਾਲ, ਸੁੱਖੀ ਗਰੇਵਾਲ, ਪਿੰਦੂ ਗਰੇਵਾਲ, ਹਰਵਿੰਦਰ ਸਿੰਘ ਗਰੇਵਾਲ, ਭੁਪਿੰਦਰ ਸਿੰਘ ਗਰਚਾ, ਬਲਦੇਵ ਸਿੰਘ, ਬੂਟਾ ਉੱਪਲ, ਮੰਨਾ ਗਰੇਵਾਲ, ਹਰਦੀਪ ਗਰੇਵਾਲ, ਹਰਮੀਤ ਸਿੰਘ, ਕਾਕਾ ਉੱਪਲ, ਲਾਲੀ ਲਲਤੋਂ, ਪੰਮੀ, ਪੰਚ ਕੁਲਦੀਪ ਸਿੰਘ, ਰਾਜਵੀਰ ਸਿੰਘ ਚੁੱਪਕੀ, ਮਨੀ ਖੇੜੀ ਸਾਬਕਾ ਸਰਪੰਚ, ਸੰਦੀਪ ਖੇੜੀ, ਸੋਹਣ ਸਿੰਘ, ਭਰਪੂਰ ਸਿੰਘ, ਬਲਵੀਰ ਸਿੰਘ, ਸਰਪੰਚ ਜਗਦੇਵ ਸਿੰਘ, ਸਰਪੰਚ ਕੁਲਦੀਪ ਸਿੰਘ, ਹਰਜੋਤ ਸਿੰਘ ਗਰੇਵਾਲ, ਰੁਪਿੰਦਰ ਸਿੰਘ ਗਰਚਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਆਰ.ਕੇ. ਰੋਡ ਦੇ ਉਦਯੋਗਿਕ ਖੇਤਰ 'ਚ ਦਹਿਸ਼ਤ ਦਾ ਮਾਹੌਲ <br/> ਅਗਲੀ ਖ਼ਬਰ ਮਹਾਯੱਗ ਲਈ ਪਹਿਲਾ ਸੱਦਾ ਪੱਤਰ ਮਾਂ ਚਿੰਤਪੁਰਨੀ ਦਰਬਾਰ ਦਿੱਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।