16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਵੈਟਰਨਰੀ ਐਂਡ ਲਾਈਵਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਾਡੇਸ਼ਨ ਨੇ ਕੀਤਾ ਸਮਝੌਤਾ <br/>

ਅਜੀਤ ਡੈਸਕ 09-12-2025
ਲੁਧਿਆਣਾ, 8 ਦਸੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੀ ਇਕ ਸੈਕਸ਼ਨ 8 ਕੰਪਨੀ - ਵੈਟਰਨਰੀ ਐਂਡ ਲਾਈਵਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਾਡੇਸ਼ਨ ਨੇ ਏਪੀਏ ਵਰਕਸ ਪ੍ਰਾ. ਲਿਮ. ਨਾਲ ਇਕ ਇਨਕਿਊਬੇਸ਼ਨ ਸਮਝੌਤੇ 'ਤੇ ਹਸਤਾਖ਼ਰ ਕਰਕੇ ਆਪਣੇ ਸਟਾਰਟਅੱਪ ਢਾਂਚੇ ਦਾ ਵਿਸਥਾਰ ਕੀਤਾ ਹੈ | ਇਹ ਫਾਊਾਡੇਸ਼ਨ ਪਸ਼ੂਧਨ ਖੇਤਰ ਵਿਚ ਨਵੀਨਤਾ, ਤਕਨਾਲੋਜੀ ਵਿਕਾਸ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਇਕ ਸਮਰਪਿਤ ਮੰਚ ਵਜੋਂ ਕੰਮ ਕਰਦੀ ਹੈ | ਫਾਊਾਡੇਸ਼ਨ ਦੇ ਨਿਰਦੇਸ਼ਕ ਡਾ. ਰਾਮ ਸਰਨ ਸੇਠੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਸਮਝੌਤਾ ਫਾਊਾਡੇਸ਼ਨ ਦੇ ਉਦੇਸ਼ ਨੂੰ ਮਜ਼ਬੂਤ ਕਰਦਾ ਹੈ | ਉਨ੍ਹਾਂ ਨੇ ਏਪੀਏ ਵਰਕਸ ਦੀ ਪ੍ਰਤਿਸ਼ਠਾਵਾਨ ਭੂਮਿਕਾ ਨੂੰ ਉਜਾਗਰ ਕੀਤਾ, ਜਿਸਦੀ ਅਗਵਾਈ ਡਾ. ਕੁਲਵਿੰਦਰ ਸਿੰਘ ਗਿੱਲ, ਡਾਇਰੈਕਟਰ ਅਤੇ ਵਾਸਿੰਗਟਨ ਸਟੇਟ ਯੂਨੀਵਰਸਿਟੀ ਵਿਖੇ ਕਾਰਜਸ਼ੀਲ ਪ੍ਰੋਫੈਸਰ ਅਤੇ ਡਾਇਰੈਕਟਰ ਨੇ ਕੀਤੀ | ਇਨ੍ਹਾਂ ਨਾਲ ਡਾ. ਅਸ਼ੀਮਾ ਰੇਲਨ, ਡਾਇਰੈਕਟਰ (ਸੇਲਜ਼ ਅਤੇ ਮਾਰਕੀਟਿੰਗ) ਵੀ ਸਨ, ਜੋ ਵਿਗਿਆਨਕ ਕਾਰਜਾਂ ਅਤੇ ਉਦਯੋਗ ਨੈੱਟਵਰਕ ਨਿਰਮਾਣ ਵਿਚ ਆਪਣੀ ਵਿਸ਼ੇਸ਼ ਮੁਹਾਰਤ ਲਈ ਜਾਣੇ ਜਾਂਦੇ ਹਨ | ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਇਹ ਭਾਈਵਾਲੀ ਖੋਜ ਅਤੇ ਵਪਾਰੀਕਰਨ ਵਿਚਕਾਰ ਪਾੜੇ ਨੂੰ ਪੂਰਾ ਕਰਨ, ਪਸ਼ੂਧਨ ਅਤੇ ਸਹਾਇਕ ਖੇਤਰਾਂ ਵਿਚ ਕੰਮ ਕਰਨ ਵਾਲੇ ਨੌਜਵਾਨਾਂ, ਵਿਗਿਆਨੀਆਂ ਅਤੇ ਉੱਦਮੀਆਂ ਲਈ ਨਵੇਂ ਮੌਕੇ ਬਣਾਉਣ ਵਿਚ ਮਦਦ ਕਰੇਗੀ |

ਪਿਛਲੀ ਖ਼ਬਰ ਸਿਵਲ ਹਸਪਤਾਲ ਦੀ ਸੁਰੱਖਿਆ 'ਤੇ ਵੱਡਾ ਸਵਾਲ <br/> ਅਗਲੀ ਖ਼ਬਰ ਬੀਬੀ ਕਾਦੀਆਂ ਨੂੰ ਹਰ ਵਰਗ ਤੋਂ ਮਿਲ ਰਿਹਾ ਭਰਵਾਂ ਹੁੰਗਾਰਾ-ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।