05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸ਼ਰਾਬ ਦੇ ਠੇਕੇ ਬਾਹਰ ਪਿਆਕੜ ਦਿਨ-ਦਿਹਾੜੇ ਸ਼ਰਾਬ ਦੀਆਂ ਚੁਸਕੀਆਂ ਦਾ ਉਠਾਉਂਦੇ ਨੇ ਲੁਤਫ਼

ਅਜੀਤ ਡੈਸਕ 08-12-2025
ਫੁੱਲਾਂਵਾਲ, 7 ਦਸੰਬਰ (ਮਨਜੀਤ ਸਿੰਘ ਦੁੱਗਰੀ)-ਸ਼ਰਾਬ ਦੇ ਠੇਕੇਦਾਰਾਂ ਵਲੋਂ ਆਬਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਦਿਨ ਦਿਹਾੜੇ ਸ਼ਰਾਬ ਦੇ ਠੇਕਿਆਂ ਦੇ ਬਾਹਰ ਵਾਟਰ ਕੂਲਰ ਰੱਖ ਕੇ ਪਿਆਕੜਾਂ ਨੂੰ ਸ਼ਰ੍ਹੇਆਮ ਸ਼ਰਾਬ ਪਿਲਾਈ ਜਾਂਦੀ ਹੈ, ਜਿਸ ਨਾਲ ਦਿਨ ਸਮੇਂ ਉਥੋਂ ਲੰਘਣ ਵਾਲੇ ਰਾਹਗੀਰਾਂ ਖਾਸ ਕਰ ਕੰਮ ਕਾਜ 'ਤੇ ਜਾਂਦੀਆਂ ਔਰਤਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦਕਿ ਆਬਕਾਰੀ ਵਿਭਾਗ ਵਲੋਂ ਪਿਆਕੜਾਂ ਦੀ ਸਹੂਲਤ ਲਈ ਹਰ ਠੇਕੇ ਦੇ ਨਾਲ ਅਹਾਤਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਠੇਕੇਦਾਰਾਂ ਪਾਸ ਸਿਰਫ਼ ਬੰਦ ਬੋਤਲ ਸ਼ਰਾਬ ਵੇਚਣ ਦਾ ਹੀ ਅਧਿਕਾਰ ਹੈ | ਇਸ ਦੇ ਬਾਵਜੂਦ ਕਈ ਸ਼ਰਾਬ ਦੇ ਠੇਕੇਦਾਰਾਂ ਵਲੋਂ ਪਿਆਕੜਾਂ ਦੀ ਸਹੂਲਤ ਲਈ ਠੰਡੇ ਪਾਣੀ ਦੇ ਕੈਂਪਰ, ਡਿਸਪੋਜ਼ਲ ਗਲਾਸਾਂ ਅਤੇ ਨਮਕੀਨ ਦੇ ਖਾਸ ਪ੍ਰਬੰਧ ਕੀਤੇ ਹੋਏ ਹਨ ਤਾਂ ਜੋ ਪਿਆਕੜਾਂ ਨੂੰ ਠੇਕੇ ਦੇ ਬਾਹਰ ਸੜਕ 'ਤੇ ਖੜੇ ਹੋ ਕੇ ਸ਼ਰਾਬ ਪੀਣ ਵਿਚ ਕੋਈ ਦਿੱਕਤ ਨਾ ਆਵੇ | ਅਜਿਹਾ ਹੀ ਦਿ੍ਸ਼ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਦਾਦ ਤੋਂ ਲਲਤੋਂ ਕਲਾਂ ਵੱਲ ਜਾਂਦੇ ਰਸਤੇ 'ਤੇ ਪੈਂਦੇ ਇਕ ਸ਼ਰਾਬ ਦੇ ਠੇਕੇ 'ਤੇ ਦੇਖਣ ਵਿਚ ਸਾਹਮਣੇ ਆਇਆ, ਜਿੱਥੇ ਕਿ ਕੁੱਝ ਪਿਆਕੜ ਸ਼ਰ੍ਹੇਆਮ ਦਿਨ ਦਿਹਾੜੇ ਸ਼ਰਾਬ ਦੀਆਂ ਚੁਸਕੀਆਂ ਦਾ ਲੁਤਫ਼ ਉਠਾ ਰਹੇ ਸਨ | ਹੁਣ ਦੇਖਣਾ ਇਹ ਹੈ ਕਿ ਆਬਕਾਰੀ ਵਿਭਾਗ ਇਸ ਨੂੰ ਨੱਥ ਪਾਉਂਦਾ ਹੈ ਜਾਂ ਇਹ ਸ਼ਰਾਬ ਦੇ ਵਪਾਰੀ ਸ਼ਰ੍ਹੇਆਮ ਇਸੇ ਤਰ੍ਹਾਂ ਪਿਆਕੜਾਂ ਨੂੰ ਸ਼ਰਾਬ ਪਰੋਸਦੇ ਰਹਿਣਗੇ ਅਤੇ ਇੱਥੇ ਲੰਘਣ ਵਾਲੇ ਰਾਹਗੀਰਾਂ ਨੂੰ ਆਪਣੇ ਲਈ ਕੋਈ ਹੋਰ ਰਸਤਾ ਦੇਖਣਾ ਪਵੇਗਾ |
ਪਿਛਲੀ ਖ਼ਬਰ ਲੋਕਾਂ ਦੀ ਲੁੱਟ ਖਸੁੱਟ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ-ਬੈਂਸ <br/> ਅਗਲੀ ਖ਼ਬਰ ਦਰੱਖਤ ਕੱਟਣ ਤੋਂ ਰੋਕਣ 'ਤੇ ਕੀਤਾ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।