05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਦਰੱਖਤ ਕੱਟਣ ਤੋਂ ਰੋਕਣ 'ਤੇ ਕੀਤਾ ਹਮਲਾ

ਅਜੀਤ ਡੈਸਕ 08-12-2025
ਲੁਧਿਆਣਾ, 7 ਦਸੰਬਰ (ਜਸਵਿੰਦਰ ਸਿੰਘ)-ਸ਼ਹਿਰ ਦੇ ਪਾਸ਼ ਇਲਾਕੇ ਦੇ ਵਿਚ ਇਕ ਦਰੱਖਤ ਕੱਟਣ ਨੂੰ ਲੈ ਕੇ ਹੰਗਾਮਾ ਹੋ ਗਿਆ | ਸ਼ਿਕਾਇਤਕਰਤਾ ਗਗਨ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਗੁਰੂ ਨਾਨਕ ਸਟੇਡੀਅਮ ਦੇ ਨਜ਼ਦੀਕ ਕਲੱਬ ਰੋਡ 'ਤੇ ਸਰਕਾਰੀ ਪਾਰਕ ਦੇ ਵਿਚ ਕੁੱਝ ਵਿਅਕਤੀ ਦਰੱਖਤ ਕੱਟ ਰਹੇ ਸਨ, ਜਦੋਂ ਮੈਂ ਦਰੱਖਤ ਕੱਟਣ ਦਾ ਵਿਰੋਧ ਕੀਤਾ ਤਾਂ ਦਰੱਖਤ ਕਟਵਾ ਰਹੇ ਵਿਅਕਤੀ ਅਤੇ ਉਸ ਦੇ ਸਾਥੀਆਂ ਨੇ ਮੇਰੇ ਉੱਪਰ ਕੁਲਹਾੜੀ ਨਾਲ ਹਮਲਾ ਕਰ ਦਿੱਤਾ | ਸ਼ਿਕਾਇਤਕਰਤਾ ਨੇ ਦੱਸਿਆ ਕਿ ਹਮਲਾ ਕਰਨ ਵਾਲਿਆਂ ਦੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ 8 ਵਿਚ ਦਿੱਤੀ ਹੈ ਅਤੇ ਸਰਕਾਰੀ ਪਾਰਕ ਦੇ ਵਿਚ ਦਰੱਖਤ ਵੱਢਣ ਬਾਰੇ ਨਗਰ ਨਿਗਮ ਕਮਿਸ਼ਨਰ ਨੂੰ ਵੀ ਸੂਚਿਤ ਕੀਤਾ ਗਿਆ ਹੈ |
ਪਿਛਲੀ ਖ਼ਬਰ ਸ਼ਰਾਬ ਦੇ ਠੇਕੇ ਬਾਹਰ ਪਿਆਕੜ ਦਿਨ-ਦਿਹਾੜੇ ਸ਼ਰਾਬ ਦੀਆਂ ਚੁਸਕੀਆਂ ਦਾ ਉਠਾਉਂਦੇ ਨੇ ਲੁਤਫ਼ ਅਗਲੀ ਖ਼ਬਰ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਦੇ ਮਾਮਲੇ ਵਿਚ ਕਾਲੋਨਾਈਜ਼ਰ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।