31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ ਮੋਟਾਪਾ ਮੁਕਤ ਪੰਜਾਬ ਭਾਰੀ ਤੋਂ ਸਿਹਤਮੰਦ ਜਾਗਰੂਕਤਾ ਟਾਕ ਸ਼ੋਅ 14 ਨੂੰ <br/>

ਅਜੀਤ ਡੈਸਕ 07-12-2025
ਆਲਮਗੀਰ, 6 ਦਸੰਬਰ (ਜਰਨੈਲ ਸਿੰਘ ਪੱਟੀ)-ਪੰਜਾਬ ਵਿਚ ਤੇਜ਼ੀ ਨਾਲ ਵੱਧ ਰਹੀ ਮੋਟਾਪੇ ਦੀ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਸਥਾਨਕ ਲੁਧਿਆਣਾ-ਮਲੇਰਕੋਟਲਾ ਰੋਡ ਪਿੰਡ ਗਿੱਲ ਸਥਿਤ ਮੈਸ਼ ਪ੍ਰੋਲਾਈਫ ਹਸਪਤਾਲ ਵਿਖੇ ਮੋਟਾਪਾ ਮੁਕਤ ਪੰਜਾਬ ਭਾਰੀ ਤੋਂ ਸਿਹਤਮੰਦ ਜਾਗਰੂਕਤਾ ਟਾਕ ਸ਼ੋਅ 14 ਤਾਰੀਖ ਦਿਨ ਸ਼ਨੀਵਾਰ ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਮੋਟਾਪੇ ਦੇ ਇਲਾਜ ਅਤੇ ਸਿਹਤ ਜਾਗਰੂਕਤਾ ਨੂੰ ਵਾਧਾਵਾ ਦੇਣ ਲਈ ਡਾ. ਹਰਪ੍ਰੀਤ ਸਿੰਘ ਜੌਲੀ ਡਾਇਰੈਕਟਰ ਮੈਸ਼ ਪ੍ਰੋਲਾਈਫ ਹਸਪਤਾਲ ਵਲੋਂ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਜਾਵੇਗੀ | ਸ਼ੋਅ ਦੌਰਾਨ ਸ਼ਿਰਕਤ ਕਰਨ ਵਾਲਿਆਂ ਨੂੰ ਮੁਫ਼ਤ ਚੈੱਕਅੱਪ, ਸਿਹਤ ਸੰਬੰਧੀ ਸਲਾਹ ਅਤੇ ਮੋਟਾਪੇ ਦਾ ਅਪ੍ਰੇਸ਼ਨ ਕਰਾਉਣ 'ਤੇ ਵਿਸ਼ੇਸ਼ ਛੂਟ ਦੀ ਸਹੂਲਤ ਦਿੱਤੀ ਜਾਏਗੀ | ਇਸ ਤੋਂ ਇਲਾਵਾ ਸੀਨੀਅਰ ਡਾਈਟੀਸ਼ਨ ਵਲੋਂ ਡਾਈਟ ਪਲਾਨ ਅਤੇ ਵਜ਼ਨ ਘਟਾਉਣ ਦੇ ਸੁਰੱਖਿਅਤ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ | ਹਸਪਤਾਲ ਪ੍ਰਬੰਧਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੋਟਾਪਾ ਸ਼ਰਮ ਦੀ ਗੱਲ ਨਹੀਂ, ਇਲਾਜ ਦੀ ਲੋੜ ਹੈ ਅਤੇ ਸਮੇਂ ਸਿਰ ਕਦਮ ਚੁੱਕਣਾ ਜ਼ਰੂਰੀ ਹੈ |

ਪਿਛਲੀ ਖ਼ਬਰ ਗੁਰਦੁਆਰਾ ਕਲਗ਼ੀਧਰ ਸਿੰਘ ਸਭਾ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਡਾ. ਰਣਜੀਤ ਦੀ ਜ਼ੀਰੋ ਤਕਨੀਕ ਦਾ ਕਮਾਲ, ਲੁਧਿਆਣਾ ਨਿਵਾਸੀ 120 ਕਿੱਲੋ ਵਜ਼ਨੀ 65 ਸਾਲਾ ਮਹਿਲਾ ਦੇ ਸਫਲਤਾ ਪੂਰਵਕ ਬਦਲੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।