30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸਮਾਰਟ ਸਕੂਲ ਮੋਤੀ ਨਗਰ ਦੇ ਆਸ਼ੀਸ਼ ਨੇ ਰਾਜ ਪੱਧਰੀ ਬੈਡਮਿੰਟਨ ਵਿਚ ਜਿੱਤਿਆ ਕਾਂਸੀ ਮੈਡਲ <br/>

ਅਜੀਤ ਡੈਸਕ 07-12-2025
ਲੁਧਿਆਣਾ, 6 ਦਸੰਬਰ (ਆਹੂਜਾ)-ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਕਰਵਾਈਆਂ ਖੇਡਾਂ ਦੀ ਰਾਜ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸਮਾਰਟ ਸਕੂਲ ਮੋਤੀ ਨਗਰ ਦੇ ਆਸ਼ੀਸ਼ ਕੁਮਾਰ ਵਲੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ ਅਤੇ ਸਕੂਲ ਲਈ ਕਾਂਸੀ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਗਿਆ | ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਆਸ਼ੀਸ਼ ਦੀ ਇਸ ਸਫਲਤਾ ਵਿਚ ਕਿਸ਼ਨ ਸਿੰਘ, ਰਵਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਹੈ | ਸੇਖੋਂ ਨੇ ਦੱਸਿਆ ਕਿ ਰਾਜ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਪ੍ਰਾਈਵੇਟ ਸਕੂਲਾਂ ਅਤੇ ਅਕੈਡਮੀਆਂ ਦੇ ਖਿਡਾਰੀਆਂ ਵਿਚ ਸਰਕਾਰੀ ਸਕੂਲ ਦਾ ਇਕ ਹੀ ਵਿਦਿਆਰਥੀ ਆਸ਼ੀਸ਼ ਦੁਆਰਾ ਭਾਗ ਲਿਆ ਗਿਆ ਅਤੇ ਸਰਕਾਰੀ ਸਕੂਲਾਂ ਦੀ ਬਿਹਤਰੀਨ ਸਾਖ ਨੂੰ ਬਰਕਰਾਰ ਰੱਖਿਆ | ਆਸ਼ੀਸ਼ ਨੂੰ ਸਕੂਲ ਵਲੋਂ ਸਨਮਾਨਿਤ ਕੀਤਾ ਗਿਆ ਤਾਂ ਜੋ ਹੋਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ |

ਪਿਛਲੀ ਖ਼ਬਰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੜੀਵਾਰ ਲੱਗਣਗੇ ਖ਼ੂਨਦਾਨ ਕੈਂਪ-ਬੈਂਸ ਅਗਲੀ ਖ਼ਬਰ ਤੇਜ਼ ਰਫ਼ਤਾਰ ਦੀ ਇਨੋਵਾ ਕਾਰ ਦੁਕਾਨ ਅੰਦਰ ਵੜੀ, ਲੱਖਾਂ ਦਾ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।