27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਲਾਕ ਸੰਮਤੀ ਭਾਮੀਆਂ ਖ਼ੁਰਦ ਅਤੇ ਗੁਰੂ ਨਾਨਕ ਨਗਰ ਦੇ 'ਆਪ' ਆਗੂਆਂ ਦੀ ਮੀਟਿੰਗ <br/>

ਅਜੀਤ ਡੈਸਕ 06-12-2025
ਭਾਮੀਆਂ ਕਲਾਂ, 5 ਦਸੰਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਬਲਾਕ ਸੰਮਤੀ ਭਾਮੀਆਂ ਖ਼ੁਰਦ ਅਤੇ ਬਲਾਕ ਸੰਮਤੀ ਗੁਰੂ ਨਾਨਕ ਨਗਰ ਦੇ ਪੰਚਾਂ-ਸਰਪੰਚਾਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਭਾਮੀਆਂ ਖ਼ੁਰਦ ਤੋਂ ਬਲਾਕ ਸੰਮਤੀ ਉਮੀਦਵਾਰ ਦਰਸ਼ਨ ਸਿੰਘ ਮਾਹਲਾ ਅਤੇ ਗੁਰੂ ਨਾਨਕ ਨਗਰ ਤੋਂ ਬਲਾਕ ਸੰਮਤੀ ਉਮੀਦਵਾਰ ਮਨਦੀਪ ਸਿੰਘ ਰਾਜਾ ਨੂੰ ਬਹੁਮਤ ਨਾਲ ਜਿਤਾ ਕੇ ਇਹ ਸੀਟ ਆਮ ਆਦਮੀ ਪਾਰਟੀ ਦੀ ਝੋਲੀ ਪਾਈ ਜਾਵੇਗੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰੀਸ਼ਦ ਦੇ ਸਾਬਕਾ ਵਾਈਸ ਚੇਅਰਮੈਨ ਦਰਸ਼ਨ ਸਿੰਘ ਮਾਹਲਾ ਨੇ ਕਿਹਾ ਕਿ ਜਿਸ ਤਰਾਂ ਜ਼ਿਮਨੀ ਚੋਣਾਂ ਵਿਚ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੱਕ ਵਿਚ ਹਾਂ ਦਾ ਨਾਅਰਾ ਮਾਰਿਆ ਹੈ, ਉਸੇ ਤਰਾਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਵੀ ਪਿੰਡਾਂ ਦੇ ਲੋਕ ਆਪ ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਜਿਤਾਉਣਗੇ | ਉਨਾਂ ਕਿਹਾ ਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਹੇਠ ਜਿੱਤਣ ਉਪਰੰਤ ਉਹ ਪਿੰਡਾਂ ਦੀ ਨੁਹਾਰ ਬਦਲ ਦੇਣਗੇ | ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲ ਪਿੰਡਾਂ ਦੇ ਲੋਕਾਂ ਦੇ ਵੱਧ ਰਹੇ ਝੁਕਾਅ ਨੇ ਵਿਰੋਧੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ | ਉਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 14 ਦਸੰਬਰ ਨੂੰ ਉਹ ਆਪ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਅਤੇ ਜਿੱਤਣ ਤੋਂ ਬਾਅਦ ਪਿੰਡਾਂ ਦੇ ਵਿਕਾਸ ਦੀ ਜ਼ਿੰਮੇਵਾਰੀ ਉਨਾਂ ਦੀ ਹੋਵੇਗੀ | ਇਸ ਮੌਕੇ ਜਸਜੀਤ ਸਿੰਘ ਟੀਟੂ ਜੌਲੀ, ਬਿੰਦਰ ਸਰਪੰਚ, ਬਬਨਪ੍ਰੀਤ ਸਿੰਘ ਮਾਹਲਾ, ਸਰਪੰਚ ਰਜਿੰਦਰ ਸਿੰਘ ਹੁੰਦਲ, ਬਲਾਕ ਪ੍ਰਧਾਨ ਰਿੰਕਲ, ਜਸਵਿੰਦਰ ਬੌਬੀ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਬੌਧਿਕ ਸੰਪਤੀ ਅਧਿਕਾਰਾਂ 'ਤੇ ਐਕਸਟੈਨਸ਼ਨ ਲੈਕਚਰ ਕਰਵਾਇਆ <br/> ਅਗਲੀ ਖ਼ਬਰ ਪੁਲਿਸ ਹਿਰਾਸਤ ਵਿਚੋਂ ਮੁਲਜ਼ਮ ਫ਼ਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।