16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਫੀਸ ਲੈਣ ਦੇ ਬਾਵਜੂਦ ਪਟਵਾਰੀ ਨੇ ਕੰਮ ਨਹੀਂ ਕੀਤਾ, ਲੋਕਾਂ ਵਲੋਂ ਪ੍ਰਦਰਸ਼ਨ <br/>

ਅਜੀਤ ਡੈਸਕ 04-12-2025
ਡਾਬਾ/ ਲੁਹਾਰਾ, 3 ਦਸੰਬਰ (ਕੁਲਵੰਤ ਸਿੰਘ ਸੱਪਲ)- ਲੁਹਾਰਾ ਪਟਵਾਰਖਾਨੇ ਵਿਚ ਪਟਵਾਰੀ ਖਿਲਾਫ਼ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਪਿਛਲੇ ਛੇ ਮਹੀਨਿਆਂ ਤੋਂ ਪੁਰਾਣਾ ਪਟਵਾਰੀ ਇੰਤਕਾਲ (ਜਮ੍ਹਾਂਬੰਦੀ/ਖਸਰਾ ਨੰਬਰ ਬਦਲਣ) ਦੇ ਨਾਮ 'ਤੇ ਲੋਕਾਂ ਤੋਂ ਫੀਸਾਂ ਵਸੂਲ ਰਿਹਾ ਸੀ | ਇਸ ਦੇ ਬਾਵਜੂਦ, ਲੋਕਾਂ ਦਾ ਕੰਮ ਨਹੀਂ ਹੋ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਪਟਵਾਰੀ ਖਿਲਾਫ਼ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪਿਆ | ਇਸ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਰਵਿੰਦਰ ਰਾਵਤ, ਪ੍ਰਦੀਪ ਲਾਲਾ, ਮੋਤੀ ਲਾਲ ਯਾਦਵ, ਦਿਨੇਸ਼ ਕੁਮਾਰ, ਮਨੋਜ ਕੁਮਾਰ, ਕੁਲਦੀਪ ਕੁਮਾਰ, ਸੰਗੀਤਾ ਦੇਵੀ, ਮਮਤਾ, ਪੁਸ਼ਪਾ ਰਾਣੀ, ਕਿਰਨਾ, ਗੀਤਾ ਰਾਣੀ, ਕਮਲਜੀਤ ਕੌਰ, ਭਾਰਤੀ ਦੇਵੀ ਅਤੇ ਸ਼ੋਭਾ ਦੇਵੀ ਸਨ | ਨਵੇਂ ਪਟਵਾਰੀ ਦੇ ਆਉਣ ਤੋਂ ਬਾਅਦ ਵੀ ਕੰਮ ਬਾਰੇ ਕੋਈ ਜਾਣਕਾਰੀ ਨਾ ਮਿਲਣ 'ਤੇ ਲੋਕ ਹੋਰ ਵੀ ਗੁੱਸੇ ਵਿਚ ਆ ਗਏ | ਇਸ ਮੌਕੇ ਕਾਨੂੰਗੋ ਦਲਜੀਤ ਸਿੰਘ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਮੱਸਿਆਵਾਂ ਤਿੰਨ ਦਿਨਾਂ ਦੇ ਅੰਦਰ ਹੱਲ ਕਰ ਦਿੱਤੀਆਂ ਜਾਣਗੀਆਂ |

ਪਿਛਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਪੀ.ਏ.ਯੂ. ਦੇ ਯੁਵਾ ਵਿਗਿਆਨੀ ਨੂੰ ਵੱਕਾਰੀ ਪ੍ਰੋਫੈਸਰ ਸੁਸ਼ੀਲ ਕੁਮਾਰ ਖੋਜ ਐਵਾਰਡ ਨਾਲ ਨਿਵਾਜ਼ਿਆ ਜਾਵੇਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।