30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਅਰੋੜਾ ਮਹਾਂਸਭਾ ਵਲੋਂ 42ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ <br/>

ਅਜੀਤ ਡੈਸਕ 22-11-2025
ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਅਰੋੜਾ ਮਹਾਂਸਭਾ ਨੇ ਸ਼੍ਰੀ ਦੁਰਗਾ ਮਾਤਾ ਮੰਦਿਰ ਆਈ ਬਲਾਕ ਭਾਈ ਰਣਧੀਰ ਸਿੰਘ ਨਗਰ ਵਿਖੇ ਲੋੜਵੰਦ ਪਰਿਵਾਰਾਂ ਲਈ 42ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ¢ ਇਸ ਸਮਾਗਮ ਦੇ ਮੁੱਖ ਮਹਿਮਾਨ ਸ਼ਹਿਰ ਦੀ ਸਮਾਜ ਸੇਵਿਕਾ ਨੀਰੂ ਚੁੱਘ ਸਨ¢ ਨੀਰੂ ਚੁੱਘ ਸਬੰਧੀ ਸੁੰਦਰ ਦਾਸ ਧਮੀਜਾ ਨੇ ਮੈਂਬਰਾਂ ਨਾਲ ਜਾਣ ਪਹਿਚਾਣ ਕਰਵਾਈ ਅਤੇ ਉਨ੍ਹਾਂ ਦੇ ਸਮਾਜਿਕ ਅਤੇ ਧਾਰਮਿਕ ਕਾਰਜਾਂ ਦੇ ਨਾਲ-ਨਾਲਪਰਿਵਾਰਾਂ ਦੇ ਸਮਰਥਨ ਦੀ ਪ੍ਰਸ਼ੰਸਾ ਕੀਤੀ¢ ਸ਼੍ਰੀ ਦੁਰਗਾ ਮਾਤਾ ਮੰਦਿਰ ਦੇ ਮੈਨੇਜਰ ਸ਼ਮਸ਼ੇਰ ਸਿੰਘ ਬਖ਼ਸ਼ੀ ਨੇ ਆਪਣੇ ਧੰਨਵਾਦੀ ਸੰਬੋਧਨ ਵਿਚ ਕਿਹਾ ਕਿ ਹਰ ਕੋਈ ਤਿਉਹਾਰਾਂ ਦੀਆਂ ਖ਼ੁਸ਼ੀਆਂ ਮਨਾਉਂਦਾ ਹੈ, ਪਰ ਜੋ ਲੋਕ ਅਜਿਹੇ ਸਮੇਂ ਲੋੜਵੰਦ ਪਰਿਵਾਰਾਂ ਨਾਲ ਆਪਣੀ ਖ਼ੁਸ਼ੀ ਸਾਂਝੀ ਕਰਦੇ ਹਨ, ਉਹ ਸੱਚਮੁੱਚ ਧੰਨ ਹਨ | ਇਸ ਸਮਾਗਮ ਵਿਚ ਅਰੋੜਾ ਮਹਾਂਸਭਾ ਪੰਜਾਬ ਦੇ ਪ੍ਰਧਾਨ ਅਮਰੀਕ ਸਿੰਘ ਬੱਤਰਾ, ਪ੍ਰਧਾਨ ਗਗਨਦੀਪ ਸਿੰਘ ਖੁਰਾਨਾ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਚੰਨ, ਮੀਤ ਪ੍ਰਧਾਨ ਡਾ. ਨਰਿੰਦਰ ਸਿੰਘ, ਰਜਿੰਦਰ ਸਿੰਘ ਬਸੰਤ, ਦਵਿੰਦਰ ਅਰੋੜਾ, ਬਲਵੰਤ ਸਿੰਘ, ਸੁਰੇਸ਼ ਅਰੋੜਾ, ਗੁਰਵਿੰਦਰ ਬੱਤਰਾ, ਵਿਜੇ ਪੋਪਲੀ, ਖ਼ਜ਼ਾਨਚੀ ਐਮ.ਐਸ. ਗੁਲਾਟੀ ਅਤੇ ਮਹਿਲਾ ਵਿੰਗ ਤੋਂ ਸਤਵੰਤ ਕÏਰ, ਸਬੀਨਾ ਗੁਲਾਟੀ ਅਤੇ ਸਪਨਾ ਸਹਿਗਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ¢ ਇਸ ਸਮਾਗਮ ਦਾ ਸੰਚਾਲਨ ਸੰਗਠਨ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਮਲਿਕ ਨੇ ਕੀਤਾ¢ ਇਸ ਮÏਕੇ ਮੁੱਖ ਮਹਿਮਾਨ ਨੀਰੂ ਚੁੱਘ ਨੂੰ ਅਹੁਦੇਦਾਰਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ ਇਸ ਮÏਕੇ ਲੋੜਵੰਦਾਂ ਨੂੰ ਕੰਬਲ ਵੀ ਵੰਡੇ ਗਏ |

ਪਿਛਲੀ ਖ਼ਬਰ ਖੁੱਲ੍ਹੇ 'ਚ ਕੂੜਾ ਸੁੱਟਣ ਨੰੂ ਲੈ ਕੇ ਨਿਗਮ ਵਲੋਂ ਚਲਾਈ ਮੁਹਿੰਮ 'ਤੇ ਉਠੇ ਸਵਾਲ <br/> ਅਗਲੀ ਖ਼ਬਰ ਨਗਰ ਨਿਗਮ ਵਿੱਤ ਠੇਕਾ ਕਮੇਟੀ ਦੀ ਹੋਈ ਮੀਟਿੰਗ, 130 ਪ੍ਰਸਤਾਵ ਪਾਸ, 20 ਲੰਬਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।