30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਨਗਰ ਨਿਗਮ ਵਿੱਤ ਠੇਕਾ ਕਮੇਟੀ ਦੀ ਹੋਈ ਮੀਟਿੰਗ, 130 ਪ੍ਰਸਤਾਵ ਪਾਸ, 20 ਲੰਬਿਤ <br/>

ਅਜੀਤ ਡੈਸਕ 22-11-2025
ਲੁਧਿਆਣਾ, 21 ਨਵੰਬਰ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮਹੱਤਵਪੂਰਨ ਮੀਟਿੰਗ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਮੇਅਰ ਪਿ੍ੰਸ ਜੌਹਰ ਤੇ ਕਮਿਸ਼ਨਰ ਆਦਿਤਿਆ ਡੇਚਲਵਾਲ ਦੀ ਅਗਵਾਈ ਹੇਠ ਹੋਈ | ਅਧਿਕਾਰੀਆਂ ਮੁਤਾਬਿਕ ਮੀਟਿੰਗ 'ਚ ਲਗਭਗ 150 ਪ੍ਰਸਤਾਵਾਂ ਵਿਚੋਂ ਕਰੀਬ 130 ਪ੍ਰਸਤਾਵ ਪਾਸ ਕੀਤੇ ਗਏ, ਜਦਕਿ ਕਰੀਬ 20 ਦੇ ਕਰੀਬ ਪ੍ਰਸਤਾਵਾਂ ਨੰੂ ਪੈਡਿੰਗ ਰੱਖਿਆ ਗਿਆ ਹੈ, ਜਿਨ੍ਹਾਂ ਵਿਚ ਸਰਕਾਰੀ ਵਾਹਨਾਂ ਦੀ ਵਰਕਸ਼ਾਪਾਂ ਵਿਚ ਮੁਰੰਮਤ ਕਰਵਾਉਣ ਦੇ ਪ੍ਰਸਤਾਵ ਸ਼ਾਮਿਲ ਹਨ | ਪਾਸ ਕੀਤੇ ਗਏ ਪ੍ਰਸਤਾਵਾਂ ਵਿਚ ਮੁੱਖ ਤੌਰ ਤੇ ਵਰਕ ਆਰਡਰ ਜਾਰੀ ਕਰਨ ਨਾਲ ਸੰਬੰਧਿਤ ਮਸਲੇ ਸ਼ਾਮਿਲ ਹਨ | ਇਸਤੋਂ ਇਲਾਵਾ ਫ਼ੇਲ੍ਹ ਹੋਏ ਟਿਊਬਵੈੱਲਾਂ ਦੀ ਥਾਂ ਤੇ ਨਵੇਂ ਟਿਊਬਵੈੱਲ ਲਗਾਉਣ ਤੇ ਪਾਰਕਾਂ ਦੀ ਮੇਨਟੇਨੈਂਸ ਮੁਫ਼ਤ ਵਿੱਤ ਪ੍ਰਾਈਵੇਟ ਫ਼ਰਮਾਂ ਨੰੂ ਸੌਂਪਣ ਦਾ ਪ੍ਰਸਤਾਵ ਪਾਸ ਕੀਤਾ ਗਿਆ | ਇਸ ਮੌਕੇ ਨਗਰ ਨਿਗਮ ਦੇ ਕਈ ਉੱਚ ਅਧਿਕਾਰੀ ਵੀ ਮੌਜੂਦ ਸਨ |

ਪਿਛਲੀ ਖ਼ਬਰ ਅਰੋੜਾ ਮਹਾਂਸਭਾ ਵਲੋਂ 42ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਪੰਜਾਬ 'ਚ ਕਾਨੰੂਨ ਵਿਵਸਥਾ ਬੇਕਾਬੂ, ਲੋਕ ਅਸੁਰੱਖਿਅਤ-ਰਜਨੀਸ਼ ਧੀਮਾਨ, ਡਾ. ਸਤੀਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।