13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਦੇਖਭਾਲ ਲਈ ਰੱਖੀ ਅÏਰਤ ਘਰ 'ਚੋਂ ਲੱਖਾਂ ਦੇ ਗਹਿਣੇ ਅਤੇ ਸਾਮਾਨ ਚੋਰੀ ਕਰਕੇ ਹੋਈ ਫ਼ਰਾਰ

ਅਜੀਤ ਡੈਸਕ 21-11-2025
ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦੁੱਗਰੀ ਦੇ ਇਲਾਕੇ ਗਲਾਡਾ ਹਾਈਟਸ ਫੇਸ-2 ਵਿਖੇ ਦੇਖਭਾਲ ਲਈ ਰੱਖੀ ਅÏਰਤ ਘਰ ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਈ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਮਨਮੀਤ ਕÏਰ ਨੇ ਦੱਸਿਆ ਕਿ ਉਸਨੇ ਅÏਰਤ ਨੂੰ ਆਪਣੀ ਦੇਖਭਾਲ ਕਰਨ ਲਈ ਘਰ ਵਿਚ ਰੱਖਿਆ ਸੀ, ਜੋ ਬੀਤੇ ਦਿਨੀਂ ਉਸਦੇ ਦਰਵਾਜ਼ੇ ਦੀ ਕੁੰਡੀ ਬਾਹਰੋਂ ਬੰਦ ਕਰਕੇ ਉਸਦੇ ਨਾਲ ਦੇ ਕਮਰੇ ਵਿਚ ਪਈ ਅਲਮਾਰੀ ਦੇ ਲਾਕਰ ਵਿਚੋਂ ਦੋ ਸੋਨੇ ਦੀਆਂ ਚੂੜੀਆਂ, ਇਕ ਸੋਨੇ ਦੀ ਚੈਨ, ਇਕ ਸੋਨੇ ਦੀ ਮੁੰਦਰੀ ਚੋਰੀ ਕਰਕੇ ਲੈ ਗਏ¢ ਜਾਂਚ ਅਧਿਕਾਰੀ ਬਿੰਦਰ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਸੁਮਨ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ¢ ਪਰ ਹਾਲ ਦੀ ਘੜੀ ਅÏਰਤ ਦਾ ਕਿਧਰੇ ਪਤਾ ਨਹੀਂ ਲੱਗਿਆ ਸੀ | ਅਜੇ ਕੁੱਝ ਦਿਨ ਪਹਿਲਾਂ ਹੀ ਅÏਰਤ ਨੂੰ ਸ਼ਿਕਾਇਤ ਕਰਤਾ ਵਲੋਂ ਨÏਕਰੀ 'ਤੇ ਰੱਖਿਆ ਗਿਆ ਸੀ |

ਪਿਛਲੀ ਖ਼ਬਰ ਸ਼ਾਲੀਮਾਰ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿੱਬੜਿਆ <br/> ਅਗਲੀ ਖ਼ਬਰ ਵੱਖ-ਵੱਖ ਥਾਵਾਂ 'ਤੇ ਨਸ਼ਾ ਕਰਦੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।