ਲੁਧਿਆਣਾ, 20 ਨਵੰਬਰ (ਡਾ. ਤਰਲੋਚਨ ਸਿੰਘ)-ਚਸ਼ਮੇ ਜਾਂ ਸੰਪਰਕ ਲੈਂਸਾਂ 'ਤੇ ਨਿਰਭਰ ਲੋਕ ਆਮ ਤੌਰ 'ਤੇ ਕੁਦਰਤੀ, ਬਿਨਾਂ ਕਿਸੇ ਜਟਿਲਤਾ ਵਾਲੀ ਅਤੇ ਡਰ-ਮੁਕਤ ਦਿ੍ਸ਼ਟੀ ਦੀ ਖ਼ਾਹਿਸ਼ ਰੱਖਦੇ ਹਨ ¢ ਇਸ ਖ਼ਾਹਿਸ਼ ਨੂੰ ਹਕੀਕਤ ਦੇ ਨੇੜੇ ਲਿਆਉਂਦੇ ਹੋਏ ਲੁਧਿਆਣਾ ਦੇ ਛੇ ਪ੍ਰਮੁੱਖ ਅੱਖਾਂ ਦੇ ਮਾਹਿਰ ਡਾਕਟਰਾਂ ਨੇ ਮਿਲ ਕੇ ਕਲੈਰਿਟੀ-ਲੇਜ਼ਰਸ ਦੀ ਸਥਾਪਨਾ ਕੀਤੀ ਹੈ | ਇਹ ਖੇਤਰ ਦਾ ਪਹਿਲਾ ਰੇਫਰੈਕਟਿਵ ਸਰਜਰੀ ਕੇਂਦਰ ਹੈ, ਜਿਸ ਵਿਚ ਫੈਮਟੋ-ਕੰਟੂਰਾ ਲੇਸਿਕ ਅਤੇ ਸਿਲਕ ਲੈਂਟਿਕਿਊ ਦੋਵੇਂ ਆਧੁਨਿਕ ਤਕਨੀਕਾਂ ਇਕ ਹੀ ਛੱਤ ਹੇਠ ਉਪਲਬਧ ਹਨ¢ ਇਸ ਕੇਂਦਰ ਦਾ ਉਦਘਾਟਨ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਵਲੋਂ ਕੀਤਾ ਗਿਆ ¢ ਇਸ ਮÏਕੇ ਮੰਤਰੀ ਅਰੋੜਾ ਨੇ ਲੁਧਿਆਣਾ ਵਿਚ ਵਿਸ਼ਵ-ਮਿਆਰੀ ਰੇਫਰੈਕਟਿਵ ਤਕਨੀਕਾਂ ਦੇ ਆਗਮਨ ਦੀ ਪ੍ਰਸੰਸਾ ਕਰਦੇ ਹੋਏ ਕੇਂਦਰ ਦੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ¢ ਆਧੁਨਿਕ ਤਕਨੀਕ ਇਕ ਹੀ ਛੱਤ ਹੇਠ ਦੇ ਤਹਿਤ ਕਲੈਰਿਟੀ-ਲੇਜ਼ਰਸ ਦੁਨੀਆ ਦੀਆਂ ਦੋ ਸਭ ਤੋਂ ਅੱਗੇ ਤਕਨੀਕਾਂ ਮੁਹੱਈਆ ਕਰਵਾਉਂਦਾ ਹੈ ¢ ਇਸ ਕੇਂਦਰ ਦੀ ਸਥਾਪਨਾ ਡਾ. ਅਨੁਰਾਗ ਬਾਂਸਲ, ਡਾ. ਦਿਨੇਸ਼, ਡਾ. ਹਰਪ੍ਰੀਤ, ਡਾ. ਐਚ.ਪੀ. ਸਿੰਘ, ਡਾ. ਸਾਹਿਲ ਗੋਇਲ ਅਤੇ ਡਾ. ਸੁਵੀਨ ਗੁਪਤਾ ਵਲੋਂ ਕੀਤੀ ਗਈ ਹੈ¢ ਇਨ੍ਹਾਂ ਵਿਚੋਂ ਕਈ ਡਾਕਟਰ ਏਮਜ਼ ਨਵੀਂ ਦਿੱਲੀ ਦੇ ਐਲੂਮਨੀ ਹਨ¢