16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪ੍ਰਸਿੱਧ ਗ਼ਜ਼ਲਗੋ ਡਾ. ਕੋਚਰ ''ਕਰਨਲ ਭੱਠਲ ਕਲਾਕਾਰ ਸਾਹਿਤਿਕ ਪੁਰਸਕਾਰU ਨਾਲ ਸਨਮਾਨਿਤ <br/>

ਅਜੀਤ ਡੈਸਕ 21-11-2025
ਲੁਧਿਆਣਾ, 20 ਨਵੰਬਰ (ਡਾ. ਤਰਲੋਚਨ ਸਿੰਘ)-ਕੌਮਾਂਤਰੀ ਕਲਾਕਾਰ ਸੰਗਮ ਪੰਜਾਬ ਅਤੇ ਅਦਾਰਾ ਕਲਾਕਾਰ ਸਾਹਿੱਤਿਕ ਵਲੋਂ ਪੰਜਾਬੀ ਸਾਹਿੱਤ ਸਭਾ ਅਤੇ ਮਾਲਵਾ ਸਾਹਿੱਤ ਸਭਾ ਬਰਨਾਲਾ ਦੇ ਸਹਿਯੋਗ ਨਾਲ ਕਲਾਕਾਰ ਭਵਨ, ਬਰਨਾਲਾ ਵਿਖੇ ''ਕਰਨਲ ਭੱਠਲ ਸਾਹਿੱਤਿਕ ਪੁਰਸਕਾਰ ਅਤੇ ਸਨਮਾਨ ਸਮਾਰੋਹ' ਕਰਵਾਇਆ ਗਿਆ | ਸਮਾਰੋਹ ਵਿਚ ਪ੍ਰਸਿੱਧ ਗ਼ਜ਼ਲਗੋ ਡਾ. ਗੁਰਚਰਨ ਕੌਰ ਕੋਚਰ ਨੂੰ ''ਕਰਨਲ ਭੱਠਲ ਕਲਾਕਾਰ ਸਾਹਿੱਤਿਕ ਪੁਰਸਕਾਰU ਸ਼੍ਰੋਮਣੀ ਸਾਹਿੱਤਕਾਰ ਪ੍ਰੋ. ਰਵਿੰਦਰ ਭੱਠਲ, ਮਨਮੋਹਨ ਸਿੰਘ ਦਾਊਾ ਤੇ ਪ੍ਰਬੰਧਕਾਂ ਵਲੋਂ ਦਿੱਤਾ ਗਿਆ | ਇਸ ਪੁਰਸਕਾਰ ਵਿਚ ਉਨ੍ਹਾਂ ਨੂੰ 21 ਹਜ਼ਾਰ ਰੁਪਏ ਦਾ ਚੈੱਕ, ਇਕ ਸੁੰਦਰ ਦੁਸ਼ਾਲਾ, ਸ਼ੋਭਾ ਪੱਤਰ ਅਤੇ ਕਿਤਾਬਾਂ ਦਾ ਇਕ ਸੈੱਟ ਪ੍ਰਦਾਨ ਕੀਤਾ ਗਿਆ | ਡਾ. ਕੋਚਰ ਨੇ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਨਿਵੇਕਲੀ ਪਛਾਣ ਬਣਾਈ ਹੈ | ਉਨ੍ਹਾਂ ਨੂੰ ਪੰਜਾਬ ਸਰਕਾਰ ਤੋਂ 'ਰਾਜ ਪੁਰਸਕਾਰ' ਅਤੇ ਭਾਰਤ ਸਰਕਾਰ ਤੋਂ 'ਕੌਮੀ ਪੁਰਸਕਾਰ' ਪ੍ਰਾਪਤ ਹੋਇਆ ਹੈ | ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੂੰ 'ਲਾਈਫ਼ ਟਾਈਮ ਐਜੂਕੇਸ਼ਨ ਅਚੀਵਮੈਂਟ ਅਵਾਰਡ' ਵੀ ਹਾਸਲ ਹੋ ਚੁੱਕਿਆ ਹੈ | ਉਹ ਹੁਣ ਤੱਕ ਸਾਹਿੱਤ ਅਤੇ ਸਮਾਜ ਦੇ ਖੇਤਰ ਵਿਚ 77 ਵੱਕਾਰੀ ਪੁਰਸਕਾਰ ਅਤੇ ਹਜ਼ਾਰ ਤੋਂ ਵੱਧ ਵਿਸ਼ੇਸ਼ ਸਨਮਾਨ ਹਾਸਲ ਕਰ ਚੁੱਕੇ ਹਨ | ਉਹ ਹੁਣ ਤੱਕ 17 ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ | ਉਨ੍ਹਾਂ ਦੀਆਂ ਰਚਨਾਵਾਂ ਸਿਲੇਬਸ ਵਿਚ ਵੀ ਸ਼ਾਮਿਲ ਹਨ | ਡਾ. ਕੋਚਰ ਨੇ ਕਈ ਦਰਜਨ ਪੁਸਤਕਾਂ ਦੇ ਮੁੱਖ-ਬੰਧ ਲਿਖੇ ਹਨ, ਰੀਵਿਊ ਕੀਤੇ ਹਨ, ਸਮੇਂ ਸਮੇਂ ਗੋਸ਼ਟੀਆਂ ਵਿਚ ਪੇਪਰ ਅਤੇ ਸੈਮੀਨਾਰਾਂ ਵਿਚ ਖੋਜ ਪੇਪਰ ਪੜ੍ਹੇ ਹਨ | ਉਹ ਭਾਰਤ ਦੀ ਪ੍ਰਮੁੱਖ ਸੰਸਥਾ ਇੰਡਕ ਆਰਟਸ ਵੈੱਲਫੇਅਰ ਕੌਂਸਲ ਦੇ ਸਟੇਟ ਐਡਵਾਈਜ਼ਰੀ ਬੋਰਡ ਦੇ ਮੈਂਬਰ ਹਨ | ਉਹ ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਦੇ ਉਪ ਪ੍ਰਧਾਨ ਹਨ | ਉਨ੍ਹਾਂ ਨੇ ਦੱਸਿਆ ਕਿ ਇਹ ਵੱਕਾਰੀ ਪੁਰਸਕਾਰ ਪ੍ਰਾਪਤ ਕਰਕੇ ਮੈਨੂੰ ਬਹੁਤ ਹੀ ਖ਼ੁਸ਼ੀ ਤੇ ਮਾਣ ਮਹਿਸੂਸ ਹੋਇਆ ਹੈ | ਇਸ ਪੁਰਸਕਾਰ ਨਾਲ ਮੇਰੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ ਕਿ ਪੰਜਾਬੀ ਮਾਂ ਬੋਲੀ ਦੇ ਚੰਗੇਰੇ ਭਵਿੱਖ ਲਈ ਮੈਂ ਹੋਰ ਵੀ ਸੁਹਿਰਦਤਾ ਨਾਲ ਵੱਧ ਤੋਂ ਵੱਧ ਉਪਰਾਲੇ ਕਰਦੀ ਰਹਾਂ |

ਪਿਛਲੀ ਖ਼ਬਰ ਸੀ. ਟੀ. ਯੂਨੀਵਰਸਿਟੀ ਵਲੋਂ 'ਮੇਰਾ ਕੂੜਾ ਮੇਰੀ ਜ਼ਿੰਮੇਵਾਰੀ' ਜਾਗਰੂਕਤਾ ਮੁਹਿੰਮ <br/> ਅਗਲੀ ਖ਼ਬਰ 17 ਬੋਤਲਾਂ ਸ਼ਰਾਬ ਸਮੇਤ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।