ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ 12 ਬੋਤਲਾਂ ਸ਼ਰਾਬ ਡਾਲਰ ਅਤੇ 5 ਬੋਤਲਾਂ ਸ਼ਰਾਬ ਰਾਇਲ ਸਟੈਗ ਸਮੇਤ ਵਿਅਕਤੀ ਨੂੰ ਕਾਬੂ ਕੀਤਾ ਹੈ¢ ਸਹਾਇਕ ਥਾਣੇਦਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿਚ ਫੋਕਲ ਪੁਆਇੰਟ ਮÏਜੂਦ ਸੀ ਤਾਂ ਮੁਖ਼ਬਰ ਖ਼ਾਸ ਦੀ ਇਤਲਾਹ ਤੇ ਮੁਲਜ਼ਮ ਨੂੰ ਨੇੜੇ ਸੁਰਪਾਲ ਪਾਰਕ ਫੋਕਲ ਪੁਆਇੰਟ ਵਿਖੇ ਸ਼ਰਾਬ ਵੇਚਣ ਲਈ ਗਾਹਕਾਂ ਦੀ ਉਡੀਕ ਕਰਦੇ ਨੂੰ ਕਾਬੂ ਕਰਕੇ ਉਸ ਪਾਸੋਂ 12 ਬੋਤਲਾਂ ਸ਼ਰਾਬ ਡਾਲਰ ਅਤੇ 5 ਬੋਤਲਾਂ ਸ਼ਰਾਬ ਰਾਇਲ ਸਟੈਗ ਬਰਾਮਦ ਕੀਤੀਆਂ¢ ਮੁਲਜ਼ਮ ਦੀ ਸ਼ਨਾਖ਼ਤ ਮੰਗਲਜੀਤ ਵਜੋਂ ਹੋਈ ਹੈ¢