ਲੁਧਿਆਣਾ, 20 ਨਵੰਬਰ (ਡਾ. ਤਰਲੋਚਨ ਸਿੰਘ)-ਨਗਰ ਨਿਗਮ ਦੇ ਵਾਰਡ ਨੰਬਰ 19 ਅਧੀਨ ਪੈਂਦੇ ਸੈਕਟਰ 32 ਵਿਚ ਲੰਬੇ ਸਮੇਂ ਤੋਂ ਬਿਜਲੀ ਦੀ ਗੰਭੀਰ ਸਮੱਸਿਆ ਦਾ ਸਥਾਨਕ ਨਿਵਾਸੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ | ਵਧਦੀ ਆਬਾਦੀ ਅਤੇ ਮੌਜੂਦਾ ਬਿਜਲੀ ਦੀ ਖਪਤ ਨੂੰ ਧਿਆਨ ਵਿਚ ਰੱਖਦਿਆਂ ਵਾਰਡ ਨੰਬਰ 19 ਦੀ ਕੌਂਸਲਰ ਨਿਧੀ ਗੁਪਤਾ ਨੇ ਅੱਜ ਸੈਕਟਰ 32 ਵਿਚ ਨਵਾਂ ਟਰਾਂਸਫ਼ਾਰਮਰ ਲਗਵਾਇਆ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ | ਇਸ ਮੌਕੇ ਕੌਂਸਲਰ ਨਿਧੀ ਗੁਪਤਾ ਨੇ ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਅਤੇ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦਾ ਇਲਾਕੇ ਦੇ ਵਿਕਾਸ ਕਾਰਜਾਂ ਵਿਚ ਪੂਰਾ ਸਮਰਥਨ ਦੇਣ ਅਤੇ ਜਨਤਾ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਦੀਪਕ, ਸ਼ਰਨਜੀਤ ਸਿੰਘ, ਗਗਨ ਸਿੰਗਾਨੀਆ, ਰਾਜੀਵ ਕੁਮਾਰ, ਪਿ੍ੰਸ ਗੁਪਤਾ, ਗੁਲਸ਼ਨ, ਅਸ਼ਵਨੀ, ਰਾਕੇਸ਼ ਗਰੋਵਰ, ਵਿਕਰਮ, ਨੀਤੂ, ਰਜਨੀ ਕੌਰ, ਗੀਤਾਂਜਲੀ, ਕਿਰਨ, ਸਰਿਤਾ, ਪੂਜਾ ਅਰੋੜਾ ਸਮੇਤ ਕਈ ਪ੍ਰਮੁੱਖ ਨਿਵਾਸੀ ਅਤੇ ਸਥਾਨਕ ਨੁਮਾਇੰਦੇ ਹਾਜ਼ਰ ਸਨ |