17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਅਰਬਨ ਕਮਿਊਨਿਟੀ ਹੈਲਥ ਸੈਂਟਰ ਜਵੱਦੀ ਵਿਖੇ ਵਿਸ਼ਵ ਰੇਡੀਓਲੌਜੀ ਦਿਵਸ ਮਨਾਇਆ <br/>

ਅਜੀਤ ਡੈਸਕ 21-11-2025
ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਅਰਬਨ ਕਮਿਊਨਿਟੀ ਹੈਲਥ ਸੈਂਟਰ ਜਵੱਦੀ ਵਿਖੇ ਵਿਸ਼ਵ ਰੇਡੀਓਲੌਜੀ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਹੈਲਥ ਸੈਂਟਰ ਦੇ ਸਮੂਹ ਡਾਕਟਰ ਅਤੇ ਮੁਲਾਜ਼ਮ ਹਾਜ਼ਰ ਸਨ | ਸਮਾਗਮ ਵਿਚ ਡਾ: ਰਮਨਦੀਪ ਕੌਰ ਸਿਵਲ ਸਰਜਨ ਲੁਧਿਆਣਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਅੱਜ ਦੇ ਦਿਨ ਸਾਇੰਸਦਾਨ ਡਾਕਟਰ ਵਿਲੀਅਮ ਕੋਨਰਾਡ ਰੋਂਟਜੇਨ ਨੇ ਜਰਮਨ ਵਿਖੇ ਐਕਸਰੇ ਦੀ ਖੋਜ ਕੀਤੀ ਸੀ, ਜਿਸ ਦਾ ਮਨੁੱਖਤਾ ਨੂੰ ਬਹੁਤ ਹੀ ਜ਼ਿਆਦਾ ਲਾਭ ਹੋ ਰਿਹਾ ਹੈ | ਇਸ ਮੌਕੇ ਡਾ: ਮਨੀਸ਼ਾ ਖੰਨਾ ਸੀਨੀਅਰ ਮੈਡੀਕਲ ਅਫ਼ਸਰ ਯੂ.ਸੀ.ਐਚ.ਸੀ. ਜਵੱਦੀ, ਡਾ: ਹਰਿੰਦਰਪਾਲ ਸਿੰਘ ਜਨਰਲ ਸਰਜਨ, ਡਾ: ਮਨਬੀਰ ਮਹਿਰਾ ਐਮ.ਓ.ਈ.ਐਸ.ਆਈ-4, ਪ੍ਰਭਜੋਤ ਸਿੰਘ ਰੇਡੀਓਗ੍ਰਾਫ਼ਰ, ਇੰਚਾਰਜ ਰੇਡੀਓਲੌਜੀ ਵਿਭਾਗ ਅਤੇ ਹੋਰ ਸਟਾਫ਼ ਵੀ ਹਾਜ਼ਰ ਸੀ |

ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅੱਜ <br/> ਅਗਲੀ ਖ਼ਬਰ ਪੰਚਾਂ-ਸਰਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।