ਲੁਧਿਆਣਾ, 18 ਨਵੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਹੋਸਟਲ ਦਾ ਨੀਂਹ ਪੱਥਰ ਡਾ. ਐਮ.ਐਲ. ਜਾਟ, ਮਹਾਂ ਨਿਰਦੇਸ਼ਕ ਭਾਰਤੀ ਖੋਜ ਪ੍ਰੀਸ਼ਦ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ¢ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਡੀ ਯੂਨੀਵਰਸਿਟੀ ਦੀ ਵਚਨਬੱਧਤਾ ਰਹੀ ਹੈ ਕਿ ਵਿਦਿਆਰਥੀਆਂ ਨੂੰ ਮਿਆਰੀ ਸਹੂਲਤਾਂ ਮੁਹੱਈਆ ਕੀਤੀਆਂ ਜਾਣ | ਇਸੇ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਲੋੜਾਂ ਤੇ ਅੰਤਰ ਸਭਿਆਚਾਰਕ ਲੋੜਾਂ ਨੂੰ ਸਮਝਦੇ ਹੋਏ ਇਹ ਹੋਸਟਲ ਤਾਮੀਰ ਕੀਤਾ ਜਾ ਰਿਹਾ ਹੈ¢ ਉਨ੍ਹਾਂ ਕਿਹਾ ਕਿ ਇਸ ਹੋਸਟਲ ਨਾਲ ਯੂਨੀਵਰਸਿਟੀ ਦੀਆਂ ਸਹੂਲਤਾਂ ਅਤੇ ਸੇਵਾਵਾਂ ਵਿਚ ਇਕ ਨਵੀਂ ਉਪਲਬਧੀ ਦਰਜ ਹੋ ਜਾਏਗੀ¢ ਡਾ. ਐਮ.ਐਲ. ਜਾਟ ਨੂੰ ਇਸ ਮÏਕੇ ਯੂਨੀਵਰਸਿਟੀ ਦੇ ਡੇਅਰੀ ਅਤੇ ਮੱਛੀ ਪਾਲਣ ਫਾਰਮ ਦਾ ਦÏਰਾ ਕਰਵਾਉਣ ਦੇ ਨਾਲ ਮਲਟੀ ਸਪੈਸ਼ਲਿਟੀ ਵੈਟਰਨਰੀ ਹਸਪਤਾਲ ਵਿਖੇ ਵੀ ਲਿਜਾਇਆ ਗਿਆ¢ ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਨੇ ਵੈਟਰਨਰੀ ਸੇਵਾਵਾਂ, ਡੇਅਰੀ ਪਸ਼ੂਆਂ ਦੀ ਖ਼ੁਰਾਕ, ਨਸਲ ਸੁਧਾਰ ਅਤੇ ਮੱਛੀ ਪਾਲਣ ਦੇ ਖੇਤਰ ਵਿਚ ਬਹੁਤ ਜ਼ਿਕਰਯੋਗ ਤਰੱਕੀ ਕੀਤੀ ਹੈ¢ ਇਸ ਹੋਸਟਲ ਦੇ ਨਿਰਮਾਣ ਲਈ ਭਾਰਤੀ ਖੇਤੀ ਖੋਜ ਪਰਿਸ਼ਦ ਵਲੋਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ¢ ਇਸ ਦੋ ਮੰਜ਼ਿਲਾਂ ਇਮਾਰਤ ਵਿਚ 20 ਕਮਰੇ ਹੋਣਗੇ ਜੋ ਕਿ 40 ਮਹਿਮਾਨਾਂ ਦੀ ਰਿਹਾਇਸ਼ ਪ੍ਰਦਾਨ ਕਰਨਗੇ¢ ਆਧੁਨਿਕ ਸਹੂਲਤਾਂ ਵਾਲੇ ਇਸ ਹੋਸਟਲ ਵਿਚ ਮਹਿਮਾਨਾਂ ਦੇ ਮਨ ਪ੍ਰਚਾਵੇ ਲਈ ਇਕ ਮਨੋਰੰਜਨ ਹਾਲ ਵੀ ਤਿਆਰ ਕੀਤਾ ਜਾਏਗਾ¢ ਨੀਂਹ ਪੱਥਰ ਸਮਾਗਮ ਮÏਕੇ ਡਾ. ਸਤਿਬੀਰ ਸਿੰਘ ਗੋਸਲ, ਉਪ-ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਡਾ. ਰਾਜਬੀਰ ਸਿੰਘ, ਉਪ-ਮਹਾਂ ਨਿਰਦੇਸ਼ਕ, ਭਾਰਤੀ ਖੇਤੀ ਖੋਜ ਪਰਿਸ਼ਦ, ਡਾ. ਨਚੀਕੇਤ ਕੋਤਵਾਲੀ ਵਾਲੇ, ਨਿਰਦੇਸ਼ਕ ਸੀਫੇਟ, ਡਾ. ਐਚ ਐਸ ਜਾਟ, ਨਿਰਦੇਸ਼ਕ, ਭਾਰਤੀ ਮੱਕੀ ਖੋਜ ਸੰਸਥਾ, ਡਾ. ਪਰਵੇਂਦਰ ਸ਼ੇਰੋਂ, ਨਿਰਦੇਸ਼ਕ ਅਟਾਰੀ, ਪੀ.ਏ.ਯੂ. ਅਤੇ ਵਿਭਾਗਾਂ ਦੇ ਅਧਿਕਾਰੀ ਅਤੇ ਵੈਟਰਨਰੀ ਯੂਨੀਵਰਸਿਟੀ ਦੇ ਡੀਨ, ਨਿਰਦੇਸ਼ਕ ਅਤੇ ਅਧਿਆਪਕ ਮÏਜੂਦ ਸਨ¢