ਲਾਡੋਵਾਲ, 18 ਨਵੰਬਰ (ਬਲਬੀਰ ਸਿੰਘ ਰਾਣਾ)-ਲਾਡੋਵਾਲ ਮਾਰਕੀਟ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਸਰਬ ਸੰਮਤੀ ਨਾਲ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਪ੍ਰਧਾਨ ਚੁਣਿਆ ਗਿਆ | ਇਸ ਮÏਕੇ ਨਵ ਨਿਯੁਕਤ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੇ ਤੋਂ ਪਹਿਲਾਂ ਲਾਡੋਵਾਲ ਮਾਰਕੀਟ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕੇ ਜਗਦੀਸ਼ ਸਿੰਘ ਵਿਰਕ ਅਤੇ ਹੋਰਾਂ ਵਲੋਂ ਜੋ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਮੈਂ ਉਸ ਨੂੰ ਪੂਰੀ ਜ਼ਿੰਮੇਵਾਰੀ, ਤਨ ਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਪਾਬੰਦ ਰਹਾਂਗਾ | ਪ੍ਰਧਾਨ ਸ਼ੇਰਾ ਨੇ ਕਿਹਾ ਪ੍ਰਧਾਨ ਸ਼ੇਰਾ ਨੇ ਦੱਸਿਆ ਕਿ ਮੇਰੇ ਤੋਂ ਪਹਿਲੇ ਪ੍ਰਧਾਨ ਜਗਦੀਸ਼ ਸਿੰਘ ਵਿਰਕ ਨੇ ਆਪਣੀ ਕਾਰਜਕਾਲ ਦÏਰਾਨ ਚੰਗੀ ਭੂਮਿਕਾ ਨਿਭਾ ਕੇ ਇਕ ਅਮਿੱਟ ਛਾਪ ਛੱਡੀ ਹੈ, ਜਿਸ ਨੂੰ ਲਾਡੋਵਾਲ ਮਾਰਕੀਟ ਕਮੇਟੀ ਵਾਲੇ ਹਮੇਸ਼ਾ ਦਿਲ 'ਚ ਵਸਾ ਕੇ ਰੱਖਣਗੇ, ਕਿਉਂਕਿ ਉਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਬਹੁਤ ਹੀ ਕਾਬਲੇ ਤਾਰੀਫ਼ ਹਨ | ਪ੍ਰਧਾਨ ਸ਼ੇਰਾ ਨੇ ਦੱਸਿਆ ਕਿ ਲਾਡੋਵਾਲ ਮਾਰਕੀਟ ਕਮੇਟੀ ਦੀ ਚੋਣ 18 ਸਾਲ ਬਾਅਦ ਹੋਈ ਹੈ, ਇਸ ਲਈ ਨਵੇਂ ਅਹੁਦੇਦਾਰਾਂ ਤੇ ਮੈਂਬਰਾਂ ਵਿਚ ਮਾਰਕੀਟ ਮੈਂਬਰਾਂ ਲਈ ਸੇਵਾ ਨਿਭਾਉਣ ਵਾਸਤੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਮÏਕੇ ਮੀਤ ਪ੍ਰਧਾਨ ਜਗਦੀਸ਼ ਲਾਲ ਕਲਿਆਣ, ਵਰਿੰਦਰ ਗਰੋਵਰ ਸੀਨੀਅਰ ਸਲਾਹਕਾਰ, ਰਾਜਿੰਦਰ ਬਾਈ, ਸੁਰਿੰਦਰ ਕੁਮਾਰ ਟਿੰਮੀ, ਗੁਰਪ੍ਰੀਤ ਸਿੰਘ, ਸੋਨੰੂ ਫ਼ਤਿਹਪੁਰ, ਪਿ੍ੰਸ ਗਰੋਵਰ, ਦੀਪਾ ਸੁਨਿਆਰਾ, ਜਗਦੀਸ਼ ਬੇਦੀ, ਬੱਗਾ ਗਾਦੜਾ, ਅਕਸ਼ੇ ਗਾਦੜਾ, ਗਗਨਦੀਪ ਗੱਗੀ, ਚੇਤਨ ਗਾਦੜਾ, ਨਿੱਕਾ ਮੋਬਾਈਲਾਂ ਵਾਲਾ, ਨਰੇਸ਼ ਸਿੰਘ, ਜਗਰਾਜ ਸਿੰਘ, ਪ੍ਰੇਮ ਸਿੰਘ, ਚੰਨੀ ਮੈਡੀਕਲ ਸਟੋਰ, ਜੱਸੀ, ਨਿਤੇਸ਼ ਮੈਡੀਕਲ ਸਟੋਰ ਅਤੇ ਕੁਲਵਿੰਦਰ ਸਿੰਘ ਆਦਿ ਮੈਂਬਰ ਨਿਯੁਕਤ ਕੀਤੇ ਗਏ |