28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਨੇਸ਼ਨਜ਼ ਪ੍ਰਾਈਡ ਜੂਨੀਅਰ ਸਕੂਲ ਵਲੋਂ ਬੱਚਿਆਂ ਦੀ ਸਿਹਤ ਤੇ ਦੰਦਾਂ ਦਾ ਜਾਂਚ ਕੈਂਪ <br/>

ਅਜੀਤ ਡੈਸਕ 19-11-2025
ਲੁਧਿਆਣਾ, 18 ਨਵੰਬਰ (ਡਾ. ਤਰਲੋਚਨ ਸਿੰਘ)-ਫੋਰਟਿਸ ਹਸਪਤਾਲ ਦੇ ਸਹਿਯੋਗ ਨਾਲ ਗੋਲ ਮਾਰਕੀਟ, ਜਮਾਲਪੁਰ ਸਥਿਤ ਨੇਸ਼ਨਜ਼ ਪ੍ਰਾਈਡ ਜੂਨੀਅਰ ਸਕੂਲ ਵਲੋਂ ਸਕੂਲ ਕੈਂਪਸ ਵਿਚ ਬੱਚਿਆਂ ਦੀ ਸਿਹਤ ਤੇ ਦੰਦਾਂ ਦਾ ਜਾਂਚ ਕੈਂਪ ਅਰੁਣ ਗੋਸੁਆਮੀ ਅਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮਮਤਾ ਸ਼ਰਮਾ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ | ਕੈਂਪ ਦੌਰਾਨ ਲਗਭਗ 100 ਬੱਚਿਆਂ ਦੀ ਉਨ੍ਹਾਂ ਦੇ ਮਾਪਿਆਂ ਦੇ ਨਾਲ ਜਾਂਚ ਕੀਤੀ ਗਈ | ਕੈਂਪ ਵਿਚ ਫੋਰਟਿਸ ਹਸਪਤਾਲ ਦੇ ਬਾਲ ਰੋਗ ਮਾਹਿਰ ਡਾ. ਗੌਰਵ ਮਿੱਤਲ ਅਤੇ ਦੰਦਾਂ ਦੇ ਮਾਹਿਰ ਡਾ. ਲਖਵੀਰ ਕੌਰ ਨੇ ਬੱਚਿਆਂ ਦੀ ਜਾਂਚ ਕੀਤੀ | ਕੈਂਪ ਵਿਚ ਆਗਾਜ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਪਵਨਪ੍ਰੀਤ ਸਿੰਘ ਅਤੇ ਸਰਪ੍ਰਸਤ ਪ੍ਰਭ ਕਿਰਨ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਅਰੁਣ ਗੋਸਵਾਮੀ ਨੇ ਕਿਹਾ ਕਿ ਅਜਿਹੇ ਕੈਂਪ ਲਗਾਉਣ ਨਾਲ ਬੱਚਿਆਂ ਦੀਆਂ ਬਿਮਾਰੀਆਂ ਦਾ ਸ਼ੁਰੂਆਤੀ ਪੜਾਅ 'ਤੇ ਹੀ ਪਤਾ ਲੱਗ ਜਾਂਦਾ ਹੈ, ਜਿਸ ਨਾਲ ਉਨ੍ਹਾਂ ਬਿਮਾਰੀਆਂ ਦਾ ਇਲਾਜ ਆਸਾਨ ਹੋ ਜਾਂਦਾ ਹੈ | ਪ੍ਰਭ ਕਿਰਨ ਸਿੰਘ ਵਲੋਂ ਬੱਚਿਆਂ ਨਾਲ ਆਏ ਮਾਪਿਆਂ ਨੂੰ ਸਲਾਹ ਦਿੱਤੀ ਗਈ ਕਿ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੂੰ ਇਨ੍ਹਾਂ ਦੀ ਸਿਹਤ ਪ੍ਰਤੀ ਵੀ ਜਾਗਰੂਕ ਰਹਿਣਾ ਚਾਹੀਦਾ ਹੈ | ਪਵਨਪ੍ਰੀਤ ਸਿੰਘ ਨੇ ਕਿਹਾ ਕਿ ਸੁਸਾਇਟੀ ਆਉਣ ਵਾਲੇ ਸਮੇਂ ਵਿਚ ਲੁਧਿਆਣਾ ਵਿਚ ਵੱਖ-ਵੱਖ ਥਾਵਾਂ 'ਤੇ ਮੈਡੀਕਲ ਕੈਂਪ ਅਤੇ ਰੁੱਖ ਲਗਾਉਣ ਦੇ ਪ੍ਰੋਗਰਾਮ ਵੀ ਕਰੇਗੀ | ਇਸ ਮੌਕੇ ਸਕੂਲ ਪਿ੍ੰਸੀਪਲ ਪੂਜਾ ਸੈਣੀ ਅਰੋੜਾ ਸੂਦ, ਪਿ੍ੰਸੀਪਲ ਅੰਜਲੀ ਸੂਦ, ਸਚਿਨ ਕੁਮਾਰ, ਮੁਨੀਸ਼ ਮਹਿਰਾ, ਯਤਿਨ ਗੋਸਵਾਮੀ, ਡਾ. ਸੁਰਿੰਦਰ ਸਿੰਘ ਸੋਲੰਕੀ, ਡਾ. ਰਵੀਰੂਪ ਸਿੰਘ, ਡਾ. ਗੁਰਮੀਤ ਸਿੰਘ, ਅਜੇ ਸਿੱਧੂ, ਨੇਹਾ ਸਚਦੇਵਾ, ਮੋਹਿਨੀ ਜੈਨ, ਕੁਲਜਿੰਦਰ ਕੌਰ, ਰੇਖਾ ਸ਼ਰਮਾ, ਰਜਨੀ ਭਾਟੀਆ, ਸੋਮਾ ਪੰਜਾ, ਹਰਪ੍ਰੀਤ ਕੌਰ, ਪੂਨਮ ਕੌਸ਼ਲ, ਦੀਪਾ ਵੋਹਰਾ, ਪੂਨਮ ਮੌਰੀਆ, ਕੋਮਲ ਸ਼ਰਮਾ, ਸ਼ਿਵਾਨੀ ਯਾਦਵ, ਬਿੰਦੂ ਤਿਵਾੜੀ, ਅੰਜਲੀ ਪਾਂਡੇ, ਤੋਇਬਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਕਰਵਾਇਆ ਨਿਰਮਲ ਸਿੰਘ ਵਾਲੀਆ ਮੈਮੋਰੀਅਲ ਸ਼ਬਦ ਗਾਇਣ ਮੁਕਾਬਲਾ <br/> ਅਗਲੀ ਖ਼ਬਰ ਡਾ. ਡੀ.ਐਨ. ਕੋਟਨਿਸ ਐਕਿਊਪੰਕਚਰ ਹਸਪਤਾਲ ਦਾ ਗੋਲਡਨ ਜੁਬਲੀ ਸਮਾਰੋਹ ਧੂਮਧਾਮ ਨਾਲ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।