28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਡਾ. ਡੀ.ਐਨ. ਕੋਟਨਿਸ ਐਕਿਊਪੰਕਚਰ ਹਸਪਤਾਲ ਦਾ ਗੋਲਡਨ ਜੁਬਲੀ ਸਮਾਰੋਹ ਧੂਮਧਾਮ ਨਾਲ ਸਮਾਪਤ <br/>

ਅਜੀਤ ਡੈਸਕ 19-11-2025
ਲੁਧਿਆਣਾ, 18 ਨਵੰਬਰ (ਡਾ. ਤਰਲੋਚਨ ਸਿੰਘ)-ਪੰਜਾਬ ਵਿਚ ਐਕਿਊਪੰਕਚਰ ਇਲਾਜ ਪ੍ਰਣਾਲੀ ਨੂੰ ਮਾਨਤਾ ਦਿਵਾਉਣ ਅਤੇ ਐਕਿਊਪੰਕਚਰ ਡਿਗਰੀ ਕਾਲਜ ਖੋਲ੍ਹਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿਵਾਉਣ ਲਈ ਜਲਦ ਹੀ ਵਿਧਾਇਕਾਂ ਦਾ ਇਕ ਵਫ਼ਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਅਤੇ ਦਲਜੀਤ ਸਿੰਘ ਭੋਲਾ ਗਰੇਵਾਲ ਵਲੋਂ ਡਾ. ਡੀ.ਐਨ. ਕੋਟਨਿਸ ਐਕਿਊਪੰਕਚਰ ਹਸਪਤਾਲ, ਸਲੇਮ ਟਾਬਰੀ ਦੇ ਗੋਲਡਨ ਜੁਬਲੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕੀਤਾ | ਵਿਧਾਇਕ ਬੱਗਾ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਮੁਹੱਲਾ ਕਲੀਨਿਕਾਂ ਰਾਹੀਂ ਆਮ ਲੋਕਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾ ਰਹੀ ਹੈ, ਜਦਕਿ ਐਕਿਊਪੰਕਚਰ ਆਮ ਅਤੇ ਗੰਭੀਰ ਤੋਂ ਗੰਭੀਰ ਬਿਮਾਰੀਆਂ ਵਿਚ ਬਿਨਾਂ ਕਿਸੇ ਸਾਈਡ ਇਫੈਕਟ ਦੇ ਬਹੁਤ ਪ੍ਰਭਾਵਸ਼ਾਲੀ ਇਲਾਜ ਪ੍ਰਣਾਲੀ ਹੈ | ਉਨ੍ਹਾਂ ਡਾ. ਇੰਦਰਜੀਤ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਪਿਛਲੇ 50 ਸਾਲਾਂ ਤੋਂ ਨਿਸ਼ਕਾਮ ਭਾਵਨਾ ਨਾਲ ਮਨੁੱਖਤਾ ਦੀ ਸੇਵਾ ਕਰ ਰਹੇ ਹਨ ਅਤੇ ਇਹ ਵੱਡੀ ਮਾਣ ਵਾਲੀ ਗੱਲ ਹੈ ਕਿ ਐਕਿਊਪੰਕਚਰ ਹਸਪਤਾਲ ਉਨ੍ਹਾਂ ਦੇ ਹਲਕੇ ਵਿਚ ਹੀ ਆਉਂਦਾ ਹੈ | ਉਨ੍ਹਾਂ ਡਾ. ਸਿੰਘ ਨੂੰ ਐਕਿਊਪੰਕਚਰ ਨੂੰ ਮਾਨਤਾ ਦਿਵਾਉਣ ਲਈ ਇਕ ਪ੍ਰਸਤਾਵ ਤਿਆਰ ਕਰਨ ਦੀ ਅਪੀਲ ਕੀਤੀ | ਵਿਧਾਇਕ ਗਰੇਵਾਲ ਨੇ ਵੀ ਐਕਿਊਪੰਕਚਰ ਇਲਾਜ ਪ੍ਰਣਾਲੀ ਨੂੰ ਇਲਾਜ ਅਤੇ ਸਿੱਖਿਅਕ ਪ੍ਰਣਾਲੀ ਵਜੋਂ ਸਮਰਥਨ ਦਿੰਦਿਆਂ ਕਿਹਾ ਕਿ ਹੁਣ ਹਸਪਤਾਲ ਦੇ ਗੋਲਡਨ ਜੁਬਲੀ ਵਰ੍ਹੇ ਵਿਚ ਇਸ ਨੂੰ ਮਾਨਤਾ ਮਿਲਣੀ ਹੀ ਚਾਹੀਦੀ ਹੈ | ਇਸ ਮੌਕੇ ਚੀਨੀ ਦੂਤਾਵਾਸ ਤੋਂ ਮਿਨਿਸਟਰ ਕਲਚਰਲ ਕੌਂਸਲਰ ਵਾਂਗ ਸ਼ਿੰਗਮਿੰਗ, ਜੈਂਗ ਹੈਲਿਨ ਫਰਸਟ ਸੈਕਟਰੀ, ਸ਼ੂਨਿੰਗ ਅਟਾਚੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ, ਜਿਨ੍ਹਾਂ ਦਾ ਵਿਧਾਇਕ ਬੱਗਾ ਅਤੇ ਗਰੇਵਾਲ ਦੇ ਨਾਲ ਨਾਲ ਭਾਈ ਰਣਜੀਤ ਸਿੰਘ ਮਸਕੀਨ, ਅੰਡਰ ਸੈਕਟਰੀ ਅੰਕਿਤ ਸ਼੍ਰੀਵਾਸਤਵ, ਡਾ. ਇੰਦਰਜੀਤ ਸਿੰਘ ਢੀਂਗਰਾ, ਇਕਬਾਲ ਸਿੰਘ ਗਿੱਲ, ਜਸਵੰਤ ਸਿੰਘ ਛਾਪਾ, ਕਰਨਲ ਐਚ.ਐਸ. ਕਾਹਲੋਂ, ਕੌਂਸਲਰ ਅਮਨ ਬੱਗਾ ਆਦਿ ਨੇ ਗੁਲਦਸਤੇ ਦੇ ਕੇ ਸਵਾਗਤ ਕੀਤਾ | ਇਸ ਮੌਕੇ ਵਾਂਗ ਸ਼ਿੰਗਮਿੰਗ ਨੇ ਡਾ. ਕੋਟਨਿਸ ਅਤੇ ਡਾ. ਵਿਜੇ ਕੁਮਾਰ ਬਾਸੂ ਦੀ ਚੀਨ ਲਈ ਕੀਤੀ ਕੁਰਬਾਨੀ ਅਤੇ ਸੇਵਾ ਨੂੰ ਯਾਦ ਕਰਦਿਆਂ ਕਿਹਾ ਕਿ ਚੀਨ ਸਰਕਾਰ ਅਤੇ ਚੀਨ ਦੀ ਜਨਤਾ ਉਨ੍ਹਾਂ ਦਾ ਉਪਕਾਰ ਕਦੇ ਨਹੀਂ ਭੁੱਲ ਸਕਦੀ | ਉਨ੍ਹਾਂ ਡਾ. ਇੰਦਰਜੀਤ ਸਿੰਘ ਵਲੋਂ ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਪ੍ਰਸ਼ੰਸਾ ਕੀਤੀ | ਡਾ. ਇੰਦਰਜੀਤ ਸਿੰਘ ਨੇ ਹਸਪਤਾਲ ਦੀ 50 ਸਾਲਾਂ ਦੀ ਯਾਤਰਾ ਨੂੰ ਯਾਦ ਕਰਦਿਆਂ ਸਹਿਯੋਗ ਕਰਨ ਵਾਲੇ ਹਰ ਵਿਅਕਤੀ, ਸਰਕਾਰਾਂ ਅਤੇ ਚੀਨ ਸਰਕਾਰ ਦਾ ਧੰਨਵਾਦ ਕੀਤਾ | ਇਸ ਮੌਕੇ ਕਰਨਲ ਐਚ.ਐਸ. ਕਾਹਲੋਂ, ਪਰਮਿੰਦਰ ਮਹਿਤਾ, ਗੁਰਦੀਪ ਗੋਸ਼ਾ, ਡਾ. ਅਰੁਣ ਮਿੱਤਰਾ, ਡਾ. ਰਵਿੰਦਰ ਕੋਚਰ ਸਮੇਤ ਵੱਡੀ ਗਿਣਤੀ ਵਿਚ ਡਾਕਟਰ ਹਾਜ਼ਰ ਸਨ | ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਡਾ. ਇੰਦਰਜੀਤ ਸਿੰਘ ਨੂੰ 50 ਸਾਲਾਂ ਦੀ ਸੇਵਾ ਲਈ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਧਾਇਕ ਬੱਗਾ ਤੇ ਭੋਲਾ ਗਰੇਵਾਲ ਵਲੋਂ ਹਸਪਤਾਲ ਦਾ ਗੋਲਡਨ ਜੁਬਲੀ ਸੋਵੀਨਾਰ ਵੀ ਜਾਰੀ ਕੀਤਾ ਗਿਆ |

ਪਿਛਲੀ ਖ਼ਬਰ ਨੇਸ਼ਨਜ਼ ਪ੍ਰਾਈਡ ਜੂਨੀਅਰ ਸਕੂਲ ਵਲੋਂ ਬੱਚਿਆਂ ਦੀ ਸਿਹਤ ਤੇ ਦੰਦਾਂ ਦਾ ਜਾਂਚ ਕੈਂਪ <br/> ਅਗਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਪੱਖੋਵਾਲ ਰੋਡ ਵਲੋਂ ਮਹਾਤਮਾ ਹੰਸਰਾਜ ਨੂੰ ਭਾਵ ਪੂਰਵਕ ਦਿੱਤੀ ਸ਼ਰਧਾਂਜਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।