ਲਾਡੋਵਾਲ, 18 ਨਵੰਬਰ (ਬਲਬੀਰ ਸਿੰਘ ਰਾਣਾ)-ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਲਾਦੀਆਂ ਖੁਰਦ ਦੇ ਹੋਣਹਾਰ ਵਿਦਿਆਰਥੀਆਂ ਨੇ ਸਹੋਦਿਆ ਇੰਗਲਿਸ਼ ਫੈਸਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵੱਖ ਵੱਖ ਗਤੀਵਿਧੀਆਂ 'ਚ ਮੱਲ੍ਹਾਂ ਮਾਰ ਕੇ ਆਪਣਾ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਸਬੰਧੀ ਗੱਲਬਾਤ ਕਰਦਿਆਂ ਅਕੈਡਮੀ ਦੇ ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ ਨੇ ਦੱਸਿਆ ਕਿ ਇੰਪ੍ਰਾਮਪਟੂ ਸਪੀਚ ਵਿਚ ਜਪਨੂਰ ਕੌਰ 12ਵੀਂ-ਏ ਨੇ ਦੂਜਾ ਸਥਾਨ, ਬਿੱਯੋਂਡ ਦਾ ਮਾਇਕ (ਪੋਡਕਾਸਟ) ਵਿਚ ਤਾਨੀਆ ਅਰੋੜਾ 8ਵੀਂ ਅਤੇ ਹਰਸੁਖਮਨਪ੍ਰੀਤ ਕੌਰ 7ਵੀਂ-ਏ ਨੇ ਦੂਜਾ ਸਥਾਨ, ਦਾ ਈਵੈਂਟ ਈਕੋ ਵਿਚ ਸੁਖਲੀਨ ਕੌਰ 5ਵੀਂ ਨੇ ਤੀਜਾ ਸਥਾਨ, ਇਸੇ ਤਰ੍ਹਾਂ ਪਾਕੇਟ ਆਫ਼ ਪੈਕੂਲਰ ਵਿਚ ਪ੍ਰਭਫਤਿਹ ਸਿੰਘ ਦੂਜੀ ਅਤੇ ਮੋਹਤਾਬ ਕੌਰ ਦੂਜੀ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ ਅਤੇ ਵੱਖ-ਵੱਖ ਗਤੀਵਿਧੀਆਂ 'ਚ ਵਧੀਆ ਪ੍ਰਦਰਸ਼ਨ ਕਰਕੇ ਵੱਖਰੀ ਪਹਿਚਾਣ ਬਣਾਈ | ਇਸ ਮੌਕੇ ਪਿ੍ੰਸੀਪਲ ਜਸਕਿਰਨ ਕੌਰ ਨੇ ਸਾਰੇ ਵਿਜੇਤਿਆਂ ਅਤੇ ਭਾਗੀਦਾਰਾਂ ਨੂੰ ਦਿਲੋਂ ਹਾਰਦਿਕ ਵਧਾਈ ਦਿੱਤੀ |