ਲੁਧਿਆਣਾ, 18 ਨਵੰਬਰ (ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਇਲਾਕੇ ਨਿਊ ਬਸੰਤ ਵਿਹਾਰ ਪਿੰਡ ਕਾਕੋਵਾਲ ਵਿਖੇ ਇਕ ਪਲਾਟ 'ਤੇ ਗੇਟ ਲਗਾ ਕੇ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸੁਰਕਸ਼ਾ ਜੈਨ ਨੇ ਦੱਸਿਆ ਕਿ ਮੁਲਜ਼ਮ ਨੇ ਉਸਦੇ ਪਲਾਟ ਰਕਬਾ 120 ਵਰਗ ਗਜ ਵਾਕਿਆ ਕਾਕੋਵਾਲ ਵਿਖੇ ਗੇਟ ਲਗਾ ਕੇ ਕਬਜ਼ਾ ਕਰ ਲਿਆ¢ ਜਦੋਂ ਉਹ ਪਲਾਟ ਤੇ ਗੇੜਾ ਮਾਰਨ ਵਾਸਤੇ ਗਈ ਤਾਂ ਮੁਲਜ਼ਮ ਨੇ ਉਸ ਨਾਲ ਗਾਲ਼ੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ¢ ਜਾਂਚ ਅਧਿਕਾਰੀ ਏ.ਐਸ.ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਮਨਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਭਾਲ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ¢