24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਡੇਂਗੂ ਦੇ ਮਾਮਲੇ ਲਗਾਤਾਰ ਵਧਣੇ ਜਾਰੀ, ਸਿਹਤ ਵਿਭਾਗ ਸੁੱਤਾ ਕੁੰਭਕਰਨੀ ਨੀਂਦ <br/>

ਅਜੀਤ ਡੈਸਕ 08-11-2025
ਲੁਧਿਆਣਾ, 7 ਨਵੰਬਰ (ਡਾ. ਤਰਲੋਚਨ ਸਿੰਘ)-ਹਰ ਸਾਲ ਇਨ੍ਹਾਂ ਦਿਨਾਂ ਦੌਰਾਨ ਡੇਂਗੂ ਦੇ ਮਾਮਲੇ ਸਰਗਰਮ ਹੋਣੇ ਸ਼ੁਰੂ ਹੋ ਜਾਂਦੇ ਹਨ, ਪਰ ਸਿਹਤ ਵਿਭਾਗ ਵਲੋਂ ਡੇਂਗੂ ਦੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਕਾਰਵਾਈਆਂ ਨਾ ਦੇ ਬਰਾਬਰ ਹੀ ਹਨ | ਡੇਂਗੂ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਸਿਹਤ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਜ਼ਿਕਰਯੋਗ ਹੈ ਕਿ ਸ਼ਹਿਰ ਦੇ ਜਿਹੜੇ ਵੀ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਉਥੇ ਤਕਰੀਬਨ ਕਿਸੇ ਨਾ ਕਿਸੇ ਵਿਅਕਤੀ ਨੂੰ ਡੇਂਗੂ ਨੇ ਆਪਣੀ ਲਪੇਟ ਵਿਚ ਲਿਆ ਹੋਇਆ ਹੈ | ਜੇਕਰ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਿਵਲ ਹਸਪਤਾਲ ਦੀ ਗੱਲ ਕੀਤੀ ਜਾਵੇ ਤਾਂ ਉਥੇ ਵੀ ਹਾਲਾਤ ਬਦ ਤੋਂ ਬਦਤਰ ਜਾਪ ਰਹੇ ਹਨ | ਸਿਵਲ ਹਸਪਤਾਲ ਵਿਚ ਗੰਦਗੀ ਦੇ ਨਾਲ ਨਾਲ ਪਾਣੀ ਖੜ੍ਹਾ ਆਮ ਹੀ ਦੇਖਿਆ ਜਾ ਸਕਦਾ ਹੈ, ਜਿਸ 'ਤੇ ਡੇਂਗੂ ਦਾ ਮੱਛਰ ਪੈਦਾ ਹੋ ਰਿਹਾ ਹੈ | ਇਸੇ ਤਰ੍ਹਾਂ ਜੇਕਰ ਹੋਰਨਾਂ ਸਰਕਾਰੀ ਇਮਾਰਤਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਇਕ ਇਮਾਰਤ ਵਿਚ ਕਿਤੇ ਨਾ ਕਿਤੇ ਖਾਮੀਆਂ ਜ਼ਰੂਰ ਨਜ਼ਰ ਆਉਣਗੀਆਂ | ਇਸੇ ਤਰ੍ਹਾਂ ਸਿਵਲ ਸਰਜਨ ਦਫ਼ਤਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਿੱਛੇ ਪਾਰਕਿੰਗ ਵਾਲੀ ਸਾਈਡ ਗੰਦਗੀ ਪਈ ਦੇਖੀ ਜਾ ਸਕਦੀ ਹੈ | ਜੇਕਰ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੇ ਅਦਾਰੇ ਖੁਦ ਹੀ ਬਿਮਾਰੀ ਦੀ ਹਾਲਤ ਵਿਚ ਹੋਣਗੇ ਤਾਂ ਉਹ ਲੋਕਾਂ ਦੀ ਸਿਹਤ ਦਾ ਕੀ ਸੁਧਾਰ ਕਰਨਗੇ | ਜੇਕਰ ਸ਼ਹਿਰ ਦੇ ਜਲੰਧਰ-ਬਾਈਪਾਸ ਚੌਕ, ਕਾਰਾਬਾਰਾ ਚੌਕ, ਆਰਤੀ ਚੌਕ, ਹੈਬੋਵਾਲ ਚੌਕ, ਸ਼ਿਮਲਾਪੁਰੀ, ਜੱਸੀਆਂ, ਸ਼ੇਰਪੁਰ, ਕੋਚਰ ਮਾਰਕੀਟ, ਭਦੌੜ ਹਾਊਸ ਸਮੇਤ ਜਿਹੜੇ ਵੀ ਇਲਾਕੇ ਦੀ ਗੱਲ ਕੀਤੀ ਜਾਵੇ ਕੂੜਾ ਅਤੇ ਖੜ੍ਹਾ ਪਾਣੀ ਕਿਤੇ ਨਾ ਕਿਤੇ ਜ਼ਰੂਰ ਨਜ਼ਰੀ ਪੈਂਦਾ ਹੈ | ਇਨ੍ਹਾਂ ਇਲਾਕਿਆਂ ਦੇ ਆਸਪਾਸ ਰਹਿਣ ਵਾਲੇ ਮੁਹੱਲਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਇਨ੍ਹਾਂ ਦਿਨਾਂ ਦੌਰਾਨ ਡੇਂਗੂ ਮੱਛਰ ਆਪਣਾ ਪ੍ਰਕੋਪ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ, ਪਰ ਇਸ ਸਭ ਦੇ ਬਾਵਜੂਦ ਸਿਹਤ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਕਰਦੀ ਹੈ | ਸਿਹਤ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉੁਹ ਸਮੇਂ ਤੋਂ ਪਹਿਲਾਂ ਵੱਖ-ਵੱਖ ਇਲਾਕਿਆਂ ਵਿਚ ਜਾਗਰੂਕਤਾ ਕੈਂਪ ਲਗਾ ਕੇ ਸਪਰੇਅ ਆਦਿ ਦਾ ਕੰਮ ਕਰਾਵੇ ਤਾਂ ਜੋ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ |
ਘਰਾਂ 'ਚ ਪਏ ਕੂਲਰਾਂ ਤੇ ਗਮਲਿਆਂ ਦੀ ਜਾਂਚ ਦਾ ਕੰਮ ਪਿਆ ਠੰਡੇ ਬਸਤੇ 'ਚ
ਪਹਿਲਾਂ ਸਿਹਤ ਵਿਭਾਗ ਵਲੋਂ ਡੇਂਗੂ ਦੀ ਅਗਾੳਾੂ ਰੋਕਥਾਮ ਲਈ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਘਰਾਂ 'ਚ ਪਏ ਕੂਲਰਾਂ ਅਤੇ ਗਮਲਿਆਂ ਵਗੈਰਾ ਦੀ ਜਾਂਚ ਕੀਤੀ ਜਾਂਦੀ ਸੀ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਸੀ ਕਿ ਕਿਤੇ ਵੀ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਪਰ ਇਸ ਵਾਰ ਇਹ ਕੰਮ ਠੰਡੇ ਬਸਤੇ 'ਚ ਪਿਆ ਜਾਪ ਰਿਹਾ ਹੈ, ਜਿਸ ਕਾਰਨ ਡੇਂਗੂ ਫੈਲਣ ਦਾ ਖਤਰਾ ਵਧੇਰੇ ਮੰਡਰਾ ਰਿਹਾ ਹੈ |

ਪਿਛਲੀ ਖ਼ਬਰ ਉਦਯੋਗਿਕ ਨਗਰੀ 'ਚ ਲੱਗੇ ਗੰਦਗੀ ਦੇ ਢੇਰਾਂ ਕਾਰਨ ਪੈ ਰਿਹਾ ਹੈ ਉਦਯੋਗਾਂ 'ਤੇ ਮਾੜਾ ਅਸਰ <br/> ਅਗਲੀ ਖ਼ਬਰ ਬਿਜਲੀ ਮੰਤਰੀ ਸੰਜੀਵ ਅਰੋੜਾ ਵਲੋਂ ਮੀਟਿੰਗ ਨਾ ਕਰਨ ਅਤੇ ਮੰਗਾਂ ਦਾ ਨਿਪਟਾਰਾ ਨਾ ਕਰਨ ਦੀ ਸੁਰਤ 'ਚ ਠੇਕਾ ਕਾਮਿਆਂ 'ਚ ਭਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।