ਲੁਧਿਆਣਾ, 6 ਨਵੰਬਰ (ਜਤਿੰਦਰ ਭੰਬੀ)-ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਦੇ ਖੇਤਰੀ ਦਫਤਰ ਵਿਖੇ ਵਿਜੀਲੈਂਸ ਜਾਗਰੂਕਤਾ ਹਫ਼ਤਾ 2025 ਮਨਾਇਆ ਗਿਆ, ਜੋ ਕਿ 27 ਅਕਤੂਬਰ ਨੂੰ ਸ਼ੁਰੂ ਹੋਇਆ ਸੀ | ਇਸ ਸਬੰਧੀ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਸੀਵੀਸੀ ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਮਨਾਏ ਗਏ | ਵਿਜੀਲੈਂਸ ਜਾਗਰੂਕਤਾ ਹਫ਼ਤਾ 2025 ਦੌਰਾਨ ਜਸ਼ਨਾਂ ਦੇ ਹਿੱਸੇ ਵਜੋਂ 6 ਮੁਕਾਬਲੇ ਕਰਵਾਏ ਗਏ | ਇਨ੍ਹਾਂ ਵਿਚ ਹਿੰਦੀ ਬ੍ਰੇਲ ਲਿਖਣਾ ਅਤੇ ਹਿੰਦੀ ਬ੍ਰੇਲ ਪੜ੍ਹਨਾ), ਬ੍ਰੇਲ ਸ਼ਤਰੰਜ ਮੁਕਾਬਲਾ, ਅਤੇ ਇੱਕ ਗਾਇਨ ਮੁਕਾਬਲਾ ਸ਼ਾਮਲ ਸੀ | ਈਪੀਐਫ ਖੇਤਰੀ ਦਫ਼ਤਰ ਲੁਧਿਆਣਾ ਦਫ਼ਤਰ ਦੇ ਅਹਾਤੇ ਵਿਚ ਗਾਇਨ ਮੁਕਾਬਲੇ ਦੀ ਮੇਜ਼ਬਾਨੀ ਕੀਤੀ | ਸੰਸਥਾ ਦੇ 15 ਸਟਾਫ਼ ਮੈਂਬਰਾਂ ਦੇ ਨਾਲ ਲਗਭਗ 70 ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ | ਖੇਤਰੀ ਭਵਿੱਖ ਨਿਧੀ ਕਮਿਸ਼ਨਰ-99 ਨੇ ਅਧਿਕਾਰੀਆਂ ਨੂੰ ਸਰੀਰਕ ਚੁਣੌਤੀਆਂ ਦੇ ਬਾਵਜੂਦ, ਦਿਵਯਾਂਗ ਵਿਦਿਆਰਥੀਆਂ ਦੇ ਜੀਵਨ ਪ੍ਰਤੀ ਸਕਾਰਾਤਮਕ ਦਿ੍ਸ਼ਟੀਕੋਣ ਅਤੇ ਉਤਸ਼ਾਹ ਤੋਂ ਸਬਕ ਲੈਣ ਅਤੇ ਪ੍ਰੇਰਿਤ ਹੋਣ ਦਾ ਸੱਦਾ ਦਿੱਤਾ | ਇਸ ਸਮਾਗਮ ਨੂੰ ਵੋਕੇਸ਼ਨਲ ਰੀਹੈਬਲੀਟੇਸ਼ਨ ਟਰੇਨਿੰਗ ਸੈਂਟਰ ਫਾਰ ਦ ਬਲਾਇੰਡ ਦੀ ਸੰਸਥਾਪਕ ਡਾਇਰੈਕਟਰ ਸਾਰਾ ਜੌਹਨਸਨ ਅਤੇ ਸੌਰਭ ਸਵਾਮੀ ਖੇਤਰੀ ਭਵਿੱਖ ਨਿਧੀ ਕਮਿਸ਼ਨਰ-1 ਨੇ ਨੇਤਰਹੀਣ ਵਿਦਿਆਰਥੀਆਂ ਪ੍ਰਤੀ ਉਨ੍ਹਾਂ ਦੀ ਸਮਾਵੇਸ਼ੀ ਪਹਿਲਕਦਮੀ ਅਤੇ ਉਤਸ਼ਾਹ ਲਈ ਕਰਮਚਾਰੀ ਭਵਿੱਖ ਨਿਧੀ ਸੰਗਠਨ ਲੁਧਿਆਣਾ ਦੇ ਯਤਨਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਸਹਾਇਕ ਪ੍ਰਾਵੀਡੈਂਟ ਫੰਡ ਕਮਿਸ਼ਨਰ ਜਗਦੀਸ਼ ਗੱਖੜ ਨੇ ਸੰਸਥਾ ਦੇ ਵਿਦਿਆਰਥੀਆਂ ਅਤੇ ਸਟਾਫ਼ ਦਾ ਉਨ੍ਹਾਂ ਦੇ ਕੀਮਤੀ ਸਮੇਂ ਲਈ ਧੰਨਵਾਦ ਕੀਤਾ |