20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸਕੂਟਰੀ 'ਤੇ ਜਾ ਰਹੇ ਨੌਜਵਾਨਾਂ 'ਤੇ ਜਾਨਲੇਵਾ ਹਮਲਾ

ਅਜੀਤ ਡੈਸਕ 06-11-2025
ਲੁਧਿਆਣਾ, 5 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸ਼ਿਮਲਾਪੁਰੀ ਅਧੀਨ ਆਉਂਦੀ ਡਾਬਾ ਕਾਲੋਨੀ ਵਿਖੇ ਦੋਸਤ ਨੂੰ ਘਰ ਛੱਡਣ ਜਾ ਰਹੇ ਨÏਜਵਾਨ ਅਤੇ ਉਸ ਦੇ ਦੋਸਤ ਉਪਰ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਤਰਲੋਚਨ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਦੋਸਤ ਆਪਣੇ ਘਰ ਤੋਂ ਸਕੂਟਰੀ ਜੁਪੀਟਰ 'ਤੇ ਸਵਾਰ ਹੋ ਕੇ ਆਪਣੇ ਦੋਸਤ ਰੋਹਿਤ ਨੂੰ ਰਸਤੇ ਵਿਚੋਂ ਲੈ ਕੇ ਉਸ ਦੇ ਘਰ ਛੱਡਣ ਲਈ ਜਾ ਰਹੇ ਸਨ ਤਾਂ ਜਦੋਂ ਉਹ ਤਿੰਨੋ ਡਾਬਾ ਕਾਲੋਨੀ ਗਲੀ ਨੰਬਰ 2 ਪਾਸ ਪੁੱਜੇ ਤਾਂ ਪਿੱਛੋਂ ਆਏ ਨੌਜਵਾਨਾਂ ਨੇ ਉਸ ਦੇ ਦੋਸਤ ਰੋਹਿਤ ਅਤੇ ਅਮਨ ਉਪਰ ਦਾਤ ਨਾਲ ਹਮਲਾ ਕਰਕੇ ਕੁੱਟਮਾਰ ਕੀਤੀ ਅਤੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸਲਵਿੰਦਰਪਾਲ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਰਾਹੁਲ ਬੇਵੜਾ, ਆਸ਼ੂ, ਟਿੰਕੂ, ਭੂਰਾ, ਮਨੀ ਬਦਮਾਸ਼, ਕਰਨ ਭੁੱਚੀ ਅਤੇ ਗੋਲੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ¢

ਪਿਛਲੀ ਖ਼ਬਰ ਸੜਕ ਹਾਦਸੇ 'ਚ ਸਾਈਕਲ ਸਵਾਰ ਗੰਭੀਰ ਜ਼ਖਮੀ ਅਗਲੀ ਖ਼ਬਰ ਪੰਜਾਬ ਸਟੇਟ ਮਨਿਸਟੀਰੀਅਲ ਸਟਾਫ ਯੂਨੀਅਨ ਵਲੋਂ ਸੂਬਾ ਪੱਧਰ ਰੋਸ ਰੈਲੀ ਭਲਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।