19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਰਾਜਾ ਵੜਿੰਗ ਵਲੋਂ ਬੋਲੇ ਸ਼ਬਦਾਂ ਨੂੰ ਵਿਰੋਧੀਆਂ ਵਲੋਂ ਸਿਆਸੀ ਮੁੱਦਾ ਬਣਾਉਣਾ ਗ਼ਲਤ-ਸਮਾਣਾ, ਸਿੰਘਪੁਰਾ <br/>

ਅਜੀਤ ਡੈਸਕ 06-11-2025
ਇਆਲੀ/ਥਰੀਕੇ, 5 ਨਵੰਬਰ (ਮਨਜੀਤ ਸਿੰਘ ਦੁੱਗਰੀ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਬਾਰੇ ਕਹੇ ਸ਼ਬਦਾਂ ਨੂੰ ਵਿਰੋਧੀ ਪਾਰਟੀਆਂ ਵਲੋਂ ਦਲਿਤ ਵਿਰੋਧੀ ਮੁੱਦਾ ਬਣਾਇਆ ਜਾ ਰਿਹਾ ਜਦ ਕਿ ਕਾਂਗਰਸ ਪਾਰਟੀ ਵਲੋਂ ਹਮੇਸ਼ਾ ਹੀ ਦਲਿਤ ਵਰਗ ਅਤੇ ਔਰਤਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕੀਤੀ ਗਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸ.ਸੀ. ਡਿਪਾਰਟਮੈਂਟ ਪੰਜਾਬ ਦੇ ਵਾਈਸ ਚੇਅਰਮੈਨ ਪਰਮਿੰਦਰ ਸਿੰਘ ਸਮਾਣਾ, ਵਾਈਸ ਚੇਅਰਮੈਨ ਕਰਤਿੰਦਰ ਪਾਲ ਸਿੰਘ ਸਿੰਘਪੁਰਾ ਨੇ ਕਿਹਾ ਕਿ ਪ੍ਰਧਾਨ ਰਾਜਾ ਵੜਿੰਗ ਦੀ ਮਨਸਾ ਊਚ ਨੀਚ ਅਤੇ ਜਾਤ-ਪਾਤ ਰੰਗ ਭੇਦ ਨੂੰ ਉਜਾਗਰ ਕਰਨ ਦੀ ਨਹੀਂ ਸੀ ਉਨ੍ਹਾਂ ਦਾ ਕਹਿਣਾ ਸੀ ਕਿ ਕੋਈ ਵੀ ਵਿਅਕਤੀ ਆਪਣੀ ਮਿਹਨਤ ਨਾਲ ਉੱਚੇ ਅਹੁਦੇ ਤੇ ਪਹੁੰਚ ਸਕਦਾ | ਇਸ ਮੌਕੇ ਵਾਈਸ ਚੇਅਰਮੈਨ ਪੰਜਾਬ ਪਰਮਜੀਤ ਸਿੰਘ, ਜੰਗ ਬਹਾਦਰ ਸਾਬਕਾ ਕੋ-ਚੇਅਰਮੈਨ ਐਸ.ਸੀ. ਡਿਪਾਰਟਮੈਂਟ, ਹਰਬੰਸ ਸਿੰਘ ਜਲੰਧਰ ਕੋਆਰਡੀਨੇਟਰ, ਗੁਰਪ੍ਰੀਤ ਸਿੰਘ ਚੋਪੜਾ ਕੋਆਰਡੀਨੇਟਰ, ਰਾਜੂ ਸਹੋਤਾ ਜ਼ਿਲ੍ਹਾ ਚੇਅਰਮੈਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਦਾ ਪੰਜਵੀਂ ਵਾਰ ਪ੍ਰਧਾਨ ਬਣਨ 'ਤੇ ਕਾਉਂਕੇ ਨੇ ਐਡਵੋਕੇਟ ਧਾਮੀ ਨੂੰ ਦਿੱਤੀ ਵਧਾਈ <br/> ਅਗਲੀ ਖ਼ਬਰ ਮਰੀਅਮ ਨਵਾਜ਼ ਨੇ ਪ੍ਰਕਾਸ਼ ਪੁਰਬ ਮੌਕੇ ਸਮੁੱਚੇ ਸਿੱਖ ਜਗਤ ਨੂੰ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।