02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪੀ. ਏ. ਯੂ. ਦੇ ਉਪ-ਕੁਲਪਤੀ ਨੇ ਯੂਨੀਵਰਸਿਟੀ ਦੀ ਵਰਚੂਅਲ ਯਾਤਰਾ ਬਾਰੇ ਕਿਊ.ਆਰ. ਕੋਡ ਆਮ ਲੋਕਾਂ ਨੂੰ ਕੀਤੇ ਸਮਰਪਿਤ <br/>

ਅਜੀਤ ਡੈਸਕ 01-09-2025
ਲੁਧਿਆਣਾ, 31 ਅਗਸਤ (ਜਤਿੰਦਰ ਭੰਬੀ)- ਪੀ.ਏ.ਯੂ. ਵਿਖੇ ਹੋਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ ਉੱਚ ਅਧਿਕਾਰੀਆਂ ਨੇ ਵਿਸ਼ੇਸ਼ ਕਿਊ.ਆਰ. ਕੋਡ ਆਮ ਲੋਕਾਂ ਦੀ ਵਰਤੋਂ ਲਈ ਜਾਰੀ ਕਰਨ ਦੀ ਰਸਮ ਨਿਭਾਈ | ਪੀ.ਏ.ਯੂ. ਦੀ ਵਰਚੁਅਲ ਯਾਤਰਾ ਲਈ ਇਨ੍ਹਾਂ ਕੋਡਜ਼ ਨੂੰ ਮੋਬਾਈਲ ਉੱਪਰ ਸਕੈਨ ਕਰਕੇ ਯੂਨੀਵਰਸਿਟੀ ਦੀਆਂ ਪ੍ਰਮੁੱਖ ਇਮਾਰਤਾਂ ਅਤੇ ਸਮਾਰਕਾਂ ਬਾਰੇ ਵਾਕਫੀ ਹਾਸਲ ਕੀਤੀ ਜਾ ਸਕਦੀ ਹੈ | ਇਸ ਮੌਕੇ ਗੱਲਬਾਤ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਅਜੋਕਾ ਦੌਰ ਤਕਨਾਲੋਜੀ ਦੀ ਸੁਚੱਜੀ ਵਰਤੋਂ ਦਾ ਹੈ. ਯੂਨੀਵਰਸਿਟੀ ਨੂੰ ਜਾਣਨ ਲਈ ਬਾਹਰੋਂ ਆਉਣ ਵਾਲੇ ਲੋਕਾਂ ਦੀ ਸਹੂਲਤ ਖਾਤਿਰ ਇਹ ਕੋਡ ਨਿਰਮਤ ਕੀਤੇ ਗਏ ਹਨ | ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਕੋਡਾਂ ਨੂੰ ਸਕੈਨ ਕਰਕੇ ਯੂਨੀਵਰਸਿਟੀ ਕੰਮ ਲਈ ਆਉਣ ਵਾਲੇ ਲੋਕ ਬਿਨਾਂ ਕਿਸੇ ਅਸੁਵਿਧਾ ਦੇ ਆਪਣੀ ਮੰਜ਼ਿਲ ਤੇ ਪਹੁੰਚ ਸਕਣਗੇ | ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਨ੍ਹਾਂ ਕਿਊ.ਆਰ ਕੋਡਾਂ ਦੇ ਨਿਰਮਾਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਸੁਰੱਖਿਆ ਦੇ ਮੱਦੇਨਜ਼ਰ ਵੀ ਇਹ ਤਕਨੀਕ ਬੇਹੱਦ ਲਾਹੇਵੰਦ ਹੈ | ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ, ਡੀਨ ਡਾਇਰੈਕਟਰ, ਵਿਭਾਗਾਂ ਦੇ ਮੁਖੀ, ਮਾਹਿਰ ਅਤੇ ਵਿਦਿਆਰਥੀ ਮੌਜੂਦ ਸਨ |

ਪਿਛਲੀ ਖ਼ਬਰ ਗੋਪਾਲਪੁਰ ਵਿਖੇ ਮੀਂਹ ਨਾਲ ਕਾਂਗਰਸੀ ਮਹਿਲਾ ਵਰਕਰ ਦੇ ਘਰ ਦੀ ਛੱਤ ਡਿਗੀ, ਅੰਮਿ੍ਤਾ ਵੜਿੰਗ ਵਲੋਂ ਮਾਲੀ ਮਦਦ <br/> ਅਗਲੀ ਖ਼ਬਰ ਸੁਆਮੀ ਸੰਤ ਦਾਸ ਦਰਬਾਰ ਵਿਖੇ ਬਾਬਾ ਸ੍ਰੀਚੰਦ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ 4 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।