03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਰਿਸੈੱਪਸ਼ਨ ਪਾਰਟੀ 'ਚ ਸ਼ਾਮਿਲ ਔਰਤਾਂ ਦੇ ਗਹਿਣਿਆਂ ਵਾਲੇ ਬੈਗ ਚੋਰੀ

ਅਜੀਤ ਡੈਸਕ 01-09-2025
ਲੁਧਿਆਣਾ, 31 ਅਗਸਤ (ਜਗਮੀਤ ਸਿੰਘ)-ਥਾਣਾ ਡਵੀਜ਼ਨ ਨੰਬਰ 5 ਦੇ ਇਲਾਕੇ ਪੀ.ਏ.ਯੂ. ਸਥਿਤ ਲੀ-ਬੈਰਨ ਹੋਟਲ ਵਿਚ ਚੱਲ ਰਹੀ ਰਿਸੈੱਪਸ਼ਨ ਪਾਰਟੀ ਦੌਰਾਨ ਚੋਰ ਔਰਤਾਂ ਦੇ ਗਹਿਣਿਆਂ ਵਾਲੇ ਬੈਗ ਚੋਰੀ ਕਰਕੇ ਫ਼ਰਾਰ ਹੋ ਗਿਆ | ਪੁਲਿਸ ਪਾਸ ਲਿਖਵਾਈ ਸ਼ਿਕਾਇਤ ਵਿਚ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੀ ਲੜਕੀ ਦੀ ਸ਼ਾਦੀ ਇਕ ਮਹੀਨਾ ਪਹਿਲਾ ਹੋਈ ਸੀ, ਜਿਸ ਦੀ ਰਿਸੈੱਪਸ਼ਨ ਪਾਰਟੀ ਲੀ-ਬੈਰਨ ਹੋਟਲ ਫ਼ਿਰੋਜ਼ਪੁਰ ਰੋਡ ਵਿਖੇ ਰੱਖੀ ਹੋਈ ਸੀ, ਜਿੱਥੇ ਉਸ ਦੀ ਪਤਨੀ ਅਤੇ ਉਸ ਦੀਆਂ ਭਰਜਾਈਆਂ ਨੇਹਾ ਅਤੇ ਚੰਚਲ ਦੇ ਬੈਗ, ਜਿਨ੍ਹਾਂ ਵਿਚ ਕੁੱਝ ਕੈਸ਼ ਅਤੇ ਸੋਨੇ ਦੇ ਗਹਿਣੇ ਸਨ, ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਫ਼ਰਾਰ ਹੋ ਗਿਆ | ਰਿਸੈਪਸ਼ਨ ਦੀ ਸੀ.ਸੀ. ਟੀਵੀ ਫੁਟੇਜ਼ ਚੈੱਕ ਕਰਨ 'ਤੇ ਇਕ ਸ਼ੱਕੀ ਵਿਅਕਤੀ ਨੂੰ ਪਾਰਟੀ 'ਚ ਘੁੰਮਦੇ ਅਤੇ ਔਰਤਾਂ ਦੇ ਬੈਗ ਚੋਰੀ ਕਰਕੇ ਲਿਜਾਂਦਾ ਦੇਖਿਆ ਗਿਆ ਹੈ | ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਸੰਤ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਸਮਾਗਮ ਕਰਵਾਇ... ਅਗਲੀ ਖ਼ਬਰ ਸਾਹਿਤ ਸਭਾ ਜਲਾਲਾਬਾਦ ਵਲੋਂ ਵਰਿੰਦਰ ਜੇਤਾਵਨੀ ਨਾਲ ਰੂਬਰੂ ਤੇ ਸਨਮਾਨ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।