ਆਲਮਗੀਰ, 21 ਜੁਲਾਈ (ਜਰਨੈਲ ਸਿੰਘ ਪੱਟੀ)-ਸਮਾਜ ਪਾਰਟੀ ਹਲਕਾ ਗਿੱਲ ਦੀ ਅਹਿਮ ਮੀਟਿੰਗ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੂਬਾ ਸਕੱਤਰ ਭਾਗ ਸਿੰਘ ਸਰੀਂਹ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਜਦਕਿ ਨਿਰਮਲ ਸਿੰਘ ਸਾਇਆਂ ਇੰਚਾਰਜ ਦਿਹਾਤੀ ਅਤੇ ਅਮਰੀਕ ਸਿੰਘ ਪੋਹੀੜ ਉਪ ਪ੍ਰਧਾਨ ਦਿਹਾਤੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਦੌਰਾਨ ਚਲੰਤ ਸਮੇਂ ਦੀ ਰਾਜਨੀਤੀ 'ਤੇ ਭਰਵੀਂ ਵਿਚਾਰ ਚਰਚਾ ਕੀਤੀ ਗਈ | ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਰਣਨੀਤੀ ਤਿਆਰ ਕੀਤੀ ਗਈ | ਇਸ ਮੌਕੇ ਸਰੀਂਹ ਨੇ ਕਿਹਾ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖ਼ਰਾਬ ਹੈ, ਹਰ ਰੋਜ਼ ਲੁੱਟ ਖੋਹ ਅਤੇ ਕਤਲ ਕਰਨ ਦੀਆਂ ਵਾਰਦਾਤਾਂ ਹੋ ਰਹੀਆਂ ਹਨ | 'ਆਪ' ਸਰਕਾਰ ਹਾਲਾਤਾਂ 'ਤੇ ਕਾਬੂ ਪਾਉਣ ਵਿਚ ਅਸਫਲ ਰਹੀ ਹੈ, ਵਿਧਾਨ ਸਭਾ ਵਿਚ ਮੌਜੂਦਾ ਐਸ.ਸੀ. ਵਿਧਾਇਕ ਨੂੰ ਗਾਲਾਂ ਕੱਢੀਆਂ ਜਾ ਰਹੀ ਹਨ, ਪਰ ਆਮ ਆਦਮੀ ਪਾਰਟੀ ਦੇ ਜਨਰਲ ਵਰਗ ਦਾ ਕੋਈ ਵੀ ਵਿਧਾਇਕ ਉਸ ਦੇ ਹੱਕ ਵਿਚ ਨਹੀਂ ਖੜ੍ਹਾ | ਮੀਟਿੰਗ ਦੌਰਾਨ ਕੁਲਵੰਤ ਸਿੰਘ ਘਵੱਦੀ, ਬਲਜੀਤ ਸਿੰਘ ਸਾਇਆਂ, ਬਲਦੇਵ ਸਿੰਘ ਡੇਹਲੋਂ, ਭਿੰਦਰ ਸਿੰਘ ਡੇਹਲੋਂ, ਬਲਦੇਵ ਸਿੰਘ ਖ਼ਾਨਪੁਰ, ਅਵਤਾਰ ਸਿੰਘ ਗੋਪਾਲਪੁਰ, ਨਿਰਮਲ ਸਿੰਘ ਡੇਹਲੋਂ, ਭਗਵਾਨ ਸਿੰਘ ਡੇਹਲੋਂ, ਚਮਕੌਰ ਸਿੰਘ ਲਲਤੋਂ ਕਲਾਂ, ਸੁਰਜੀਤ ਸਿੰਘ ਲਲਤੋਂ ਕਲਾਂ, ਪੰਮਾ ਧਾਂਦਰਾ, ਬਲਜਿੰਦਰ ਸਿੰਘ ਸ਼ਹੀਦ ਭਗਤ ਸਿੰਘ ਨਗਰ, ਬਲਵੀਰ ਸਿੰਘ ਸਰਾਭਾ ਆਦਿ ਮੀਟਿੰਗ ਵਿਚ ਹਾਜ਼ਰ ਹੋਏ |