11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਆਪੇ੍ਰਸ਼ਨ ਦੌਰਾਨ ਲੜਕੀ ਦੀ ਕਿਡਨੀ ਕੱਢਣ ਦੇ ਮਾਮਲੇ ਦੀ ਪੁਲਿਸ ਨੇ ਕੀਤੀ ਜਾਂਚ ਸ਼ੁਰੂ <br/>

ਅਜੀਤ ਡੈਸਕ 20-07-2025
ਲੁਧਿਆਣਾ, 19 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ ਸਥਿਤ ਇਕ ਹਸਪਤਾਲ ਵਿਚ ਆਪੇ੍ਰਸ਼ਨ ਦੌਰਾਨ ਲੜਕੀ ਦੀ ਕਿਡਨੀ ਕੱਢਣ ਦੇ ਮਾਮਲੇ ਦੀ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਵਲੋਂ ਇਹ ਕਾਰਵਾਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਕੀਤੀ ਗਈ ਹੈ | ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵਲੋਂ ਇਸ ਲਈ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਏ.ਡੀ.ਸੀ.ਪੀ. ਤਿੰਨ ਤੋਂ ਇਲਾਵਾ ਹੋਰ ਅਧਿਕਾਰੀ ਸ਼ਾਮਿਲ ਕੀਤੇ ਗਏ ਹਨ | ਇਹਨਾਂ ਅਧਿਕਾਰੀਆਂ ਨੂੰ 30 ਸਤੰਬਰ ਤੱਕ ਆਪਣੀ ਜਾਂਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ | ਏ.ਡੀ.ਸੀ.ਪੀ. ਤੋਂ ਇਲਾਵਾ ਏ.ਸੀ.ਪੀ. ਅਤੇ ਮਾਡਲ ਟਾਊਨ ਥਾਣੇ ਦੇ ਐਸ.ਐਚ.ਓ. ਨੂੰ ਵੀ ਜਾਂਚ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ 22 ਸਾਲਾ ਲੜਕੀ ਦੇ ਸਾਲ 2021 ਵਿਚ ਹੋਏ ਆਪੇ੍ਰਸ਼ਨ ਦੌਰਾਨ ਉਸ ਦੀ ਕਥਿਤ ਤੌਰ 'ਤੇ ਕਿਡਨੀ ਕੱਢ ਲਈ ਗਈ ਸੀ | ਲੜਕੀ ਦੀ ਬਾਅਦ ਵਿਚ ਮੌਤ ਹੋ ਗਈ, ਇਸ ਦਾ ਖ਼ੁਲਾਸਾ ਉਸ ਵਕਤ ਹੋਇਆ, ਜਦੋਂ ਲੜਕੀ ਦੇ ਮਾਪਿਆਂ ਦੇ ਕਹਿਣ 'ਤੇ ਲੜਕੀ ਦਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਉਸਦੀ ਇਕ ਕਿਡਨੀ ਹੀ ਨਹੀਂ ਹੈ | ਇਸ ਸਬੰਧੀ ਲੜਕੀ ਤਾਨਿਆ ਦੇ ਪਿਤਾ ਮੰਗਤ ਰਾਮ ਸ਼ਰਮਾ ਵਲੋਂ ਪਹਿਲਾਂ ਸਥਾਨਕ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਸੀ, ਪਰ ਜਦੋਂ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਇਸ ਸਬੰਧੀ ਉਨ੍ਹਾਂ ਨੇ ਹਾਈਕੋਰਟ ਵਿਚ ਰਿਟ ਦਾਇਰ ਕਰ ਦਿੱਤੀ | ਰਿਟ ਦੌਰਾਨ ਹਾਈਕੋਰਟ ਵਲੋਂ ਇਹ ਫ਼ੈਸਲਾ ਸੁਣਾਇਆ ਗਿਆ ਮੰਗਤ ਰਾਮ ਸ਼ਰਮਾ ਦੀ ਲੜਕੀ ਤਾਨਿਆ ਸ਼ਰਮਾ ਨੂੰ ਇਕ ਜੂਨ 2021 ਨੂੰ ਮਾਡਲ ਟਾਊਨ ਸਥਿਤ ਇਕ ਨਿੱਜੀ ਹਸਪਤਾਲ ਵਿਚ ਆਪੇ੍ਰਸ਼ਨ ਲਈ ਲਿਆਂਦਾ ਗਿਆ ਸੀ, ਜਿੱਥੇ ਕਿ ਡਾਕਟਰਾਂ ਨੇ ਉਸਦਾ ਆਪੇ੍ਰਸ਼ਨ ਕੀਤਾ ਗਿਆ | ਜਦੋਂ ਲੜਕੀ ਦੀ ਹਾਲਤ ਵਿਗੜੀ ਤਾਂ ਡਾਕਟਰਾਂ ਵਲੋਂ ਉਸਦਾ ਇਕ ਹੋਰ ਆਪੇ੍ਰਸ਼ਨ ਕਰ ਦਿੱਤਾ ਗਿਆ, ਹਾਲਾਂਕਿ ਉਸ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ ਅਤੇ 16 ਜੂਨ ਨੂੰ ਲੜਕੀ ਦੀ ਹਸਪਤਾਲ ਵਿਚ ਮੌਤ ਹੋ ਗਈ | ਉਸ ਵੇਲੇ ਡਾਕਟਰਾਂ ਨੇ ਲੜਕੀ ਦੀ ਮੌਤ ਦਾ ਕਾਰਨ ਕੋਵਿਡ ਦੱਸਿਆ ਸੀ, ਪਰ ਲੜਕੀ ਦੇ ਪਿਤਾ ਦਾ ਕਹਿਣਾ ਸੀ ਕਿ ਉਸ ਦੀ ਲੜਕੀ 15 ਦਿਨਾਂ ਤੱਕ ਆਈ.ਸੀ.ਯੂ. ਵਾਰਡ ਵਿਚ ਰਹੀ ਅਤੇ ਉੱਥੇ ਕੋਵਿਡ ਨਹੀਂ ਹੋ ਸਕਦਾ, ਪਰ ਮਿ੍ਤਕ ਲੜਕੀ ਦੇ ਪਿਤਾ ਨੂੰ ਕਿਧਰੇ ਇਨਸਾਫ਼ ਨਾ ਮਿਲਿਆ | ਉਨ੍ਹਾਂ ਲੜਕੀ ਦਾ ਪੋਸਟਮਾਰਟਮ ਕਰਵਾਇਆ ਤਾਂ ਲੜਕੀ ਦੇ ਪਿਤਾ ਨੂੰ ਉਸਦੀ ਇਕ ਕਿਡਨੀ ਨਾ ਹੋਣ ਬਾਰੇ ਪਤਾ ਲੱਗਿਆ, ਪਰ ਫਿਰ ਵੀ ਉਸ ਦੀ ਕਿਧਰੇ ਸੁਣਵਾਈ ਨਾ ਹੋਈ, ਜਿਸ 'ਤੇ ਉਸ ਨੰੂ ਹਾਈ ਕੋਰਟ ਦਾ ਰੁਖ ਕਰਨਾ ਪਿਆ | ਪੁਲਿਸ ਕਮਿਸ਼ਨਰ ਵਲੋਂ ਬਣਾਈ ਗਈ ਸਪੈਸ਼ਲ ਜਾਂਚ ਟੀਮ ਵਿਚ ਅਧਿਕਾਰੀਆਂ ਨੂੰ ਡਾਕਟਰੀ ਮਾਹਿਰਾਂ ਨੂੰ ਵੀ ਜਾਂਚ ਵਿਚ ਸ਼ਾਮਿਲ ਕਰਨ ਲਈ ਕਿਹਾ ਗਿਆ ਹੈ | ਹੁਣ ਮੰਗਤ ਰਾਮ ਨੂੰ ਇਨਸਾਫ਼ ਮਿਲਣ ਦੀ ਆਸ ਜਾਗੀ ਹੈ |

ਪਿਛਲੀ ਖ਼ਬਰ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਚੋਰੀ ਕਰਨ ਦੇ ਦੋਸ਼ ਤਹਿਤ ਟਰੱਸਟੀ ਬਿੰਦਰਾ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਐਚ. ਵੀ. ਐਮ. ਗਲੋਬਲ ਸਕੂਲ ਨੇ ਸ਼ਤਰੰਜ ਪ੍ਰਤੀਯੋਗਿਤਾ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।