27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੇ ਹੱਕਾਂ ਦੀ ਰਾਖੀ ਕੀਤੀ-ਬਾਬਾ ਅਜੀਤ ਸਿੰਘ <br/>

ਅਜੀਤ ਡੈਸਕ 19-07-2025
ਲੁਧਿਆਣਾ, 18 ਜੁਲਾਈ (ਜਗਮੀਤ ਸਿੰਘ)-ਸ਼ੋ੍ਰਮਣੀ ਅਕਾਲੀ ਦਲ (ਬ) ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ, ਜਿਸ ਨੇ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਦੀ ਰਾਖੀ ਲਈ ਅੱਗੇ ਹੋ ਕੇ ਲੜਾਈਆਂ ਲੜੀਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਬਾਬਾ ਅਜੀਤ ਸਿੰਘ ਨੇ ਵਾਰਡ ਨੰਬਰ 51 'ਚ ਇਕ ਵਿਸ਼ੇਸ਼ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਕੀਤਾ | ਵਰਕਿੰਗ ਕਮੇਟੀ ਮੈਂਬਰ ਬਾਬਾ ਅਜੀਤ ਸਿੰਘ ਨੇ ਕਿਹਾ ਕਿ ਦਿੱਲੀ ਤੋਂ ਰਿਮੋਟ ਨਾਲ ਚੱਲਣ ਵਾਲੀਆਂ ਵਿਰੋਧੀ ਪਾਰਟੀਆਂ ਨੇ ਕਦੇ ਵੀ ਪੰਜਾਬ ਦੇ ਹੱਕਾਂ ਨੂੰ ਅਹਿਮੀਅਤ ਨਹੀਂ ਦਿੱਤੀ ਅਤੇ ਸਿਰਫ਼ ਪੰਜਾਬ ਨੂੰ ਆਪਣੇ ਨਿੱਜੀ ਹਿਤਾਂ ਦੀ ਪੂਰਤੀ ਲਈ ਹੀ ਵਰਤਿਆ ਹੈ | ਪੰਜਾਬ ਦਾ ਪੈਸਾ ਇਕੱਠਾ ਕਰਕੇ ਦੂਸਰੇ ਰਾਜਾਂ 'ਚ ਆਪਣੀ ਸਿਆਸਤ ਚਮਕਾਈ ਹੈ, ਪਰ ਸ਼ੋ੍ਰਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਆਪਣੀ ਪਾਰਟੀ ਹੈ | ਪੰਜਾਬ ਦੇ ਲੋਕ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਇਸ ਝੂਠੇ ਬਦਲਾਅ ਵਾਲੀ 'ਆਪ' ਪਾਰਟੀ ਨੂੰ ਚੱਲਦਾ ਕਰਨ ਅਤੇ ਆਪਣੀ ਖੇਤਰੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਹਨ | ਇਸ ਮੌਕੇ ਵਰਕਿੰਗ ਕਮੇਟੀ ਮੈਂਬਰ ਬਾਬਾ ਅਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੌਂਸਲਰ ਕੰਵਲਜੀਤ ਸਿੰਘ ਮੌਂਟੀ, ਭੁਪਿੰਦਰ ਸਿੰਘ ਨਿਸ਼ਕਾਮ, ਮਨਜੀਤ ਸਿੰਘ ਜੌਲੀ, ਤਰਲੋਚਨ ਸਿੰਘ ਮੱਕੜ, ਹਰਮੋਹਨ ਸਿੰਘ, ਗੁਰਪ੍ਰੀਤ ਸਿੰਘ ਪਿ੍ੰਸ, ਸਤਨਾਮ ਸਿੰਘ, ਬਲਵੀਰ ਸਿੰਘ ਖੁਰਾਣਾ, ਸੁਖਪ੍ਰੀਤ ਸਿੰਘ ਮਨੀ, ਰਜਿੰਦਰ ਸਿੰਘ ਮੱਕੜ, ਮੋਹਿੰਦਰਪਾਲ, ਦਲਜੀਤ ਸਿੰਘ, ਜਸਪ੍ਰੀਤ ਸਿੰਘ ਬਿੱਟੂ, ਕਰਨਦੀਪ ਸਿੰਘ ਮੱਕੜ, ਅਮਨਦੀਪ ਸਿੰਘ, ਗੁਰਦੀਪ ਸਿੰਘ, ਰਵੀ ਸਿੰਗਲਾ, ਮੁਕੇਸ਼ ਕੁਮਾਰ, ਮਨਮੋਹਨ ਸਿੰਘ ਵਾਲੀਆ, ਬਾਬੂ ਰਾਮ ਕੱਕੜ, ਹਰਪਾਲ ਸਿੰਘ ਭੋਲਾ, ਸਤਨਾਮ ਸਿੰਘ ਬੱਬੂ ਖ਼ਾਲਸਾ, ਕਮਲਜੀਤ ਕੌਰ, ਗੁਰਜੀਤ ਕੌਰ, ਸਿਮਰਨ ਕੌਰ, ਅਨੀਤਾ ਸ਼ਰਮਾ, ਪ੍ਰਭਲੀਨ ਕੌਰ, ਗੁਰਨੂਰ ਸਿੰਘ, ਜਸ਼ਨਦੀਪ ਸਿੰਘ, ਮਨੀ ਖ਼ਾਲਸਾ ਵਲੋਂ ਕਰਨ ਤੋਂ ਬਾਅਦ ਵਾਤਾਵਰਨ ਦੀ ਸੰਭਾਲ ਲਈ ਪੌਦੇ ਵੀ ਲਗਾਏ ਗਏ |

ਪਿਛਲੀ ਖ਼ਬਰ ਧਮਕੀਆਂ ਦੇਣ ਵਾਲੇ ਦੋਸ਼ੀ ਨੂੰ ਬਿਨਾਂ ਦੇਰੀ ਲੱਭ ਕੇ ਖ਼ਾਲਸਾ ਪੰਥ ਦੇ ਸਾਹਮਣੇ ਨਸ਼ਰ ਕਰਨ-ਜਥੇਦਾਰ ਗੜਗੱਜ <br/> ਅਗਲੀ ਖ਼ਬਰ ਦਿਆਨੰਦ ਹਸਪਤਾਲ ਵਲੋਂ 'ਸੇਵ ਦਿ ਪਲੈਨੇਟ' ਮੁਹਿੰਮ ਦੇ ਤਹਿਤ ਸਮਾਰੋਹ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।