ਲੁਧਿਆਣਾ, 18 ਜੁਲਾਈ (ਡਾ. ਤਰਲੋਚਨ ਸਿੰਘ)-ਦਿਆਨੰਦ ਹਸਪਤਾਲ ਵਲੋਂ ''ਸੇਵ ਦਿ ਪਲੈਨੇਟU ਮੁਹਿੰਮ ਦੇ ਤਹਿਤ ਡੂਮਰਾ ਆਡੀਟੋਰੀਅਮ ਵਿਖੇ ਇਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ | ਸਮਾਰੋਹ ਵਿਚ ਦਿਆਨੰਦ ਮੈਡੀਕਲ ਕਾਲਜ ਦੇ ਵਿਦਿਆਰਥੀ ਕਲੱਬਾਂ, ਡਾਂਸ ਕਲੱਬ ਅਤੇ ਗ੍ਰੀਨ ਇਨੀਸ਼ੀਅਟਿਵ ਕਲੱਬ, ਫੈਕਲਟੀ ਮੈਂਬਰਾਂ, ਸੀਨੀਅਰ ਰਿਹਾਇਸ਼ੀਆਂ, ਸਟਾਫ਼, ਐਮ.ਬੀ.ਬੀ.ਐਸ. ਵਿਦਿਆਰਥੀਆਂ, ਨਰਸਿੰਗ ਅਤੇ ਪੈਰਾਮੈਡੀਕਲ ਵਿਦਿਆਰਥੀਆਂ ਨੇ ਭਾਗ ਲਿਆ | ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਵਰਧਮਾਨ ਸਪੈਸ਼ਲ ਸਟੀਲਜ਼ ਲਿਮ. ਦੇ ਵਾਈਸ ਚੇਅਰਮੈਨ ਅਤੇ ਡਾਇਰੈਕਟਰ ਸੰਚਿਤ ਜੈਨ ਨੇ ਸ਼ਿਰਕਤ ਕੀਤੀ | ਇਸ ਮੌਕੇ ਬਿਪਿਨ ਗੁਪਤਾ, ਮੁਕੇਸ਼ ਵਰਮਾ, ਪਿ੍ੰਸੀਪਲ ਡਾ. ਜੀ.ਐਸ. ਵਾਂਡਰ, ਡਾ. ਸੰਦੀਪ ਕੌਸ਼ਲ, ਡਾ. ਸੰਦੀਪ ਸ਼ਰਮਾ, ਡਾ. ਅਸ਼ਵਨੀ ਚੌਧਰੀ ਅਤੇ ਡਾ. ਅਸ਼ੀਮਾ ਤਨੇਜਾ ਆਦਿ ਵੀ ਹਾਜ਼ਰ ਸਨ | ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਨੇ ਆਪਣੇ ਸੰਬੋਧਨ ਦੌਰਾਨ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮੁੱਖ ਮਹਿਮਾਨ ਦੀ ਜਾਣ ਪਹਿਚਾਣ ਕਰਵਾਈ | ਉਨ੍ਹਾਂ ਨੇ ਵਰਧਮਾਨ ਸਟੀਲ ਅਤੇ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ ਮਿਲ ਕੇ ਮਲਕਪੁਰ ਕੈਂਪਸ ਵਿਚ ਮਿਆਵਾਕੀ ਜੰਗਲ ਪ੍ਰੋਜੈਕਟ ਸਬੰਧੀ ਹੋ ਰਹੇ ਸਹਿਯੋਗ ਬਾਰੇ ਵੀ ਦੱਸਿਆ | ਬਿਪਿਨ ਗੁਪਤਾ ਨੇ ਸਾਰੇ ਕਲੱਬ ਮੈਂਬਰਾਂ ਅਤੇ ਟੀਮਾਂ ਨੂੰ ਵਧਾਈ ਦਿੱਤੀ ਅਤੇ ਰੁੱਖ ਲਗਾਉਣ ਦੇ ਉਪਰਾਲਿਆਂ ਦੀ ਸਿਫ਼ਾਰਸ਼ ਕੀਤੀ | ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਜੂਨ ਵਿਚ ਵਰਲਡ ਇਨਵਾਇਰਨਮੈਂਟ ਡੇ ਦੇ ਮੌਕੇ 'ਤੇ ਸ਼ੁਰੂ ਹੋਈ ਸੀ ਅਤੇ ਹੁਣ ਤੱਕ ਇਸ ਮੁਹਿੰਮ ਦੇ ਤਹਿਤ 35,000 ਤੋਂ ਵੱਧ ਰੁੱਖ ਲਾਏ ਜਾ ਚੁੱਕੇ ਹਨ | ਸੰਚਿਤ ਜੈਨ ਨੇ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਸਮੁੱਚੀ ਟੀਮ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਉਪਰਾਲੇ ਨੂੰ ਸਮਾਜ ਤੇ ਵਾਤਾਵਰਣ ਲਈ ਇਕ ਮਹੱਤਵਪੂਰਨ ਯਤਨ ਦੱਸਿਆ | ਇਸ ਮੌਕੇ ਡਾ. ਸੰਦੀਪ ਕੌਸ਼ਲ ਦੀ ਅਗਵਾਈ ਹੇਠ ਗ੍ਰੀਨ ਇਨੀਸ਼ੀਅਟਿਵ ਕਲੱਬ ਵਲੋਂ ''ਬੈਸਟ ਆਊਟ ਆਫ ਵੇਸਟU ਮੁਕਾਬਲਾ ਕਰਵਾਇਆ ਗਿਆ ਜੋ ਕਾਫ਼ੀ ਸਫਲ ਰਿਹਾ | ਮੈਡੀਕਲ ਵਿਦਿਆਰਥੀਆਂ ਵਲੋਂ ਪੇਸ਼ ਕੀਤੀ ''ਪਿ੍ਥਵੀ ਬਚਾਓU ਦਾ ਸੰਦੇਸ਼ ਦੇਣ ਵਾਲੀ ਸਕਿੱਟ ਅਤੇ ਡਾ. ਅਨੂ ਸ਼ਰਮਾ ਦੇ ਕੋਆਰਡੀਨੇਸ਼ਨ ਹੇਠ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਂਸ ਕਲੱਬ ਵਲੋਂ ਪੇਸ਼ ਕੀਤਾ ਡਾਂਸ ਪ੍ਰਦਰਸ਼ਨ ਆਕਰਸ਼ਣ ਦਾ ਕੇਂਦਰ ਰਿਹਾ | ਇਕੋ ਸਿੱਖ ਨਾਂਅ ਦੀ ਵਾਤਾਵਰਣ ਸੰਸਥਾ ਨੇ ਵੀ ਇਸ ਮੁਹਿੰਮ ਵਿਚ ਭਾਗ ਲਿਆ | ਆਿਖ਼ਰ ਵਿਚ ਡਾ. ਅਸ਼ੀਮਾ ਤਨੇਜਾ ਨੇ ਧੰਨਵਾਦ ਪ੍ਰਗਟਾਇਆ | ਸਮਾਰੋਹ ਦੌਰਾਨ ਤਿੰਨ ਉਤਕਿ੍ਸ਼ਟ ਯੋਧਿਆਂ ਨੂੰ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ |