19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਲੁਧਿਆਣਾ ਦੇ ਦੋ ਵਿਦਿਆਰਥੀਆਂ ਨੇ ਵੱਕਾਰੀ ਸਕਾਲਰਸ਼ਿਪ ਕੀਤੀ ਹਾਸਿਲ <br/>

ਅਜੀਤ ਡੈਸਕ 18-07-2025
ਲੁਧਿਆਣਾ, 17 ਜੁਲਾਈ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਵਿਦਿਆਰਥੀ ਗਗਨਦੀਪ ਸਿੰਘ ਗਿੱਲ ਅਤੇ ਦਵਿੰਦਰ ਸਿੰਘ ਨੂੰ ਭਾਰਤ ਸਰਕਾਰ ਦੀ ਸਾਇੰਟਿਫਿਕ ਅਤੇ ਇੰਡਸਟਰੀਅਲ ਰਿਸਰਚ ਕੌਂਸਲ ਵਲੋਂ ਵੱਕਾਰੀ ਸਕਾਲਰਸ਼ਿਪ ਦਿੱਤਾ ਗਿਆ ਹੈ | ਦੇਸ਼ ਦੇ ਕੁਲ 50 ਚੁਣੇ ਗਏ ਯੁਵਾ ਵਿਗਿਆਨੀਆਂ ਦੀ ਇੰਟਰਵਿਊ ਆਧਾਰਿਤ ਇਹ ਚੋਣ ਕੀਤੀ ਗਈ | ਗਗਨਦੀਪ ਸਿੰਘ ਗਿੱਲ ਅਤੇ ਦਵਿੰਦਰ ਸਿੰਘ ਇਸ ਵੇਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪੀ.ਐਚ.ਡੀ. (ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ) ਦੀ ਸਿੱਖਿਆ ਹਾਸਲ ਕਰ ਰਹੇ ਹਨ | ਡਾ. ਵਰਿੰਦਰ ਸਿੰਘ ਸੈਂਹਬੀ, ਜਿਹੜੇ ਕਿ ਗਗਨਦੀਪ ਸਿੰਘ ਦੇ ਗਾਈਡ ਹਨ, ਦੀ ਦੇਖਰੇਖ ਵਿਚ ਏ.ਆਈ. 'ਤੇ ਆਧਾਰਿਤ ਉਹ ਮਿਰਚਾਂ ਦੀ ਤੁੜਾਈ 'ਤੇ ਖੋਜ ਨੇਪਰੇ ਚਾੜ ਰਿਹਾ ਹੈ | ਇਸੇ ਤਰ੍ਹਾਂ ਡਾ. ਰਾਜੇਸ਼ ਗੋਇਲ ਦੀ ਨਿਗਰਾਨੀ ਹੇਠ ਦਵਿੰਦਰ ਸਿੰਘ ਹਰੇ ਛੋਲਿਆਂ ਦੀ ਮਸ਼ੀਨ ਦੁਆਰਾ ਤੁੜਾਈ ਕਰਨ ਹਿਤ ਖੋਜ ਕਰ ਰਿਹਾ ਹੈ | ਇਸ ਸਕਾਲਰਸ਼ਿਪ ਅਧੀਨ ਗਗਨਦੀਪ ਸਿੰਘ ਅਤੇ ਦਵਿੰਦਰ ਸਿੰਘ ਨੂੰ ਸਿੱਧੇ ਤੌਰ 'ਤੇ ਸੀਨੀਅਰ ਰਿਸਰਚ ਫੈਲੋ ਚੁਣਿਆ ਗਿਆ ਹੈ | ਇਸ ਸਕਾਲਰਸ਼ਿਪ ਅਧੀਨ ਹਰ ਇਕ ਨੂੰ ਹਰ ਮਹੀਨੇ 42,000 ਰੁਪਏ ਤੋਂ ਇਲਾਵਾ ਸਾਲਾਨਾ 20,000 ਰੁਪਏ ਵੀ ਦਿੱਤੇ ਜਾਣਗੇ | ਇਹਨਾਂ ਦੋਹਾਂ ਵਿਦਿਆਰਥੀਆਂ ਨੇ ਬੀ.ਟੈੱਕ ਅਤੇ ਐਮ.ਟੈੱਕ ਦੀ ਸਿੱਖਿਆ ਪੀ.ਏ.ਯੂ. ਲੁਧਿਆਣਾ ਤੋਂ ਹੀ ਹਾਸਲ ਕੀਤੀ ਹੈ | ਗਗਨਦੀਪ ਤੋਂ ਪਹਿਲਾਂ ਇਹ ਪੁਰਸਕਾਰ ਇਸ ਯੂਨੀਵਰਸਿਟੀ ਵਿਚ ਉਸ ਦੇ ਐਡਵਾਈਜ਼ਰ ਨੂੰ ਪ੍ਰਾਪਤ ਕਰਨ ਦਾ ਮਾਣ ਹਾਸਲ ਹੈ | ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਡਾ. ਮਨਜੀਤ ਸਿੰਘ, ਡੀਨ, ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ, ਡਾ. ਐਮ.ਆਈ.ਐਸ. ਗਿੱਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਗਗਨਦੀਪ ਅਤੇ ਦਵਿੰਦਰ ਦੇ ਇਸ ਵੱਕਾਰੀ ਸਕਾਲਰਸ਼ਿਪ ਹਾਸਲ ਕਰਨ ਦੀ ਉਪਲਬਧੀ 'ਤੇ ਵਧਾਈ ਦਿੱਤੀ ਅਤੇ ਆਸ ਜਤਾਈ ਕਿ ਭਵਿੱਖ ਵਿਚ ਅਜਿਹੇ ਹੋਰ ਪੁਰਸਕਾਰ ਵਿਦਿਆਰਥੀਆਂ ਦੀ ਝੋਲੀ ਪੈਣਗੇ |

ਪਿਛਲੀ ਖ਼ਬਰ 'ਜਾਗਰੂਕਤਾ ਤੋਂ ਕਾਰਵਾਈ ਤੱਕ, ਇਕ ਸਿਹਤਮੰਦ ਭਵਿੱਖ ਵੱਲ ਕਦਮ' ਵਿਸ਼ੇ 'ਤੇ ਸੈਸ਼ਨ ਕਰਵਾਇਆ <br/> ਅਗਲੀ ਖ਼ਬਰ ਦਾਜ ਖ਼ਾਤਰ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਪਤੀ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।