19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਲੁਧਿਆਣਾ ਕਾਂਗਰਸ ਭਵਨ ਖਾਲੀ ਹੋਣ ਦੀ ਚਾਲ ਬੇਨਕਾਬ ਕਰਨ ਲਈ ਏ.ਆਈ.ਸੀ.ਸੀ. ਪੜਤਾਲ ਕਰੇ-ਲਾਪਰਾਂ <br/>

ਅਜੀਤ ਡੈਸਕ 18-07-2025
ਮੁੱਲਾਂਪੁਰ-ਦਾਖਾ, 17 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਸਾਲ 1966 ਪੰਜਾਬੀ ਸੂਬਾ ਹੋਂਦ ਵਿਚ ਆਉਣ ਵਾਲੇ ਸਮੇਂ ਤੋਂ ਤੋਂ ਲੈ ਕੇ ਚਾਲੂ ਸਾਲ ਤੱਕ ਕਾਂਗਰਸ ਪਾਰਟੀ ਦੀ ਪਾਠਸ਼ਾਲਾ ਰਿਹਾ ਲੁਧਿਆਣਾ ਕਾਂਗਰਸ ਭਵਨ ਕੋਈ ਇੱਟਾਂ ਦੀ ਇਮਾਰਤ ਨਹੀਂ, ਇਸ ਨਾਲ ਹਰ ਕਾਂਗਰਸੀ ਦੀ ਆਸਥਾ ਜੁੜੀ ਹੋਈ ਹੈ, ਇਹ ਭਵਨ ਖਾਲੀ ਹੋਣ ਪਿੱਛੇ ਕੁੱਲ ਹਿੰਦ ਕਾਂਗਰਸ ਵਲੋਂ ਕਮੇਟੀ ਦਾ ਗਠਨ ਕਰਕੇ ਪੜਤਾਲ ਕਰਵਾਈ ਜਾਵੇ ਕਿ ਇਸ ਪਿੱਛੇ ਕਿਹੜੀਆਂ ਤਾਕਤਾਂ ਜੁੜੀਆਂ ਹੋਈਆਂ, ਜਿੰਨ੍ਹਾਂ ਨੇ ਕਾਂਗਰਸ ਦੀ ਆਸਥਾ 'ਤੇ ਹਮਲਾ ਕੀਤਾ, ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਲਾਪਰਾਂ ਨੇ ਲੁਧਿਆਣਾ ਘੰਟਾ ਘਰ ਨੇੜੇ ਕਾਂਗਰਸ ਭਵਨ ਖਾਲੀ ਹੋਣ ਬਾਅਦ ਚਿੰਤਤ ਹੁੰਦਿਆਂ ਕੀਤਾ | ਲਾਪਰਾਂ ਨੇ ਕਿਹਾ ਕਿ ਉਕਤ ਮਾਮਲੇ ਨੂੰ ਲੈ ਕੇ ਲੁਧਿਆਣਾ ਸ਼ਹਿਰੀ-ਦਿਹਾਤੀ ਪ੍ਰਧਾਨਾਂ ਦਾ ਚੁੱਪ ਰਹਿਣਾ ਉਚਿਤ ਨਹੀਂ | ਕਿਉਂਕਿ ਲੁਧਿਆਣਾ ਕਾਂਗਰਸ ਭਵਨ 'ਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਲੈ ਕੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ, ਹੋਰ ਵੱਡੇ ਆਗੂਆਂ ਨੂੰ ਮੁੱਖ ਚੇਅਰ 'ਤੇ ਬੈਠਣ ਦਾ ਮੌਕਾ ਮਿਲਿਆ, ਇਹ ਭਵਨ ਵਿਰਾਸਤ ਤੋਂ ਘੱਟ ਨਹੀਂ | ਲਾਪਰਾਂ ਨੇ ਕਿਹਾ ਕਿ ਲੁਧਿਆਣਾ ਕਾਂਗਰਸ ਭਵਨ ਨੂੰ ਖਾਲੀ ਕਰਨ ਤੋਂ ਪਹਿਲਾਂ ਮਾਨਯੋਗ ਉੱਪਰਲੀ ਅਦਾਲਤ ਵਿਚ ਵੀ ਚੈਲੰਜ ਕੀਤਾ ਜਾ ਸਕਦਾ ਸੀ | ਉਨ੍ਹਾਂ ਇਹ ਵੀ ਕਿਹਾ ਕਿ ਉਹ ਅਗਲੀ ਅਦਾਲਤੀ ਪ੍ਰਕਿਰਿਆ ਲਈ ਖੁਦ ਹੀ ਤਿਆਰ ਹੈ, ਕਾਂਗਰਸ ਦਾ ਸਿਪਾਹੀ ਹੋਣ ਕਰਕੇ ਉਹ ਅਦਾਲਤੀ ਹੁਕਮਾਂ ਨਾਲ ਕਿਰਾਇਆ ਰਾਸ਼ੀ (ਧਨ) ਆਪਣੇ ਪੱਲਿਓ ਜਮ੍ਹਾਂ ਕਰਵਾਉਣ ਲਈ ਵੀ ਤਿਆਰ ਹੈ | ਗੁਰਦੇਵ ਸਿੰਘ ਲਾਪਰਾਂ ਨੇ ਕਿਹਾ ਕਿ ਜਦ ਕੁੱਲ ਹਿੰਦ ਕਾਂਗਰਸ ਵਲੋਂ ਪੰਡਿਤ ਜਵਾਹਰ ਲਾਲ ਨਹਿਰੂ ਦੇ ਨੈਸ਼ਨਲ ਹੇਰਾਲਡ ਜਾਇਦਾਦ ਨੂੰ ਬਚਾਉਣ ਦੇ ਯਤਨ ਹੋਏ ਤਾਂ ਕਾਂਗਰਸ ਦਾ ਲੁਧਿਆਣਾ ਭਵਨ ਵੀ ਬਚਾਇਆ ਜਾ ਸਕਦਾ ਹੈ |

ਪਿਛਲੀ ਖ਼ਬਰ ਦਾਜ ਖ਼ਾਤਰ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਪਤੀ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਹਰਕਮਲ ਗਰੇਵਾਲ ਦੀ ਬੇਵਕਤੀ ਮੌਤ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।