20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸ਼ਹੀਦ ਭਗਤ ਸਿੰਘ ਨਗਰ ਵਿਖੇ ਘਰ ਵਿਚ ਚੋਰੀ ਦੀ ਵਾਰਦਾਤ <br/>

ਅਜੀਤ ਡੈਸਕ 18-07-2025
ਫੁੱਲਾਂਵਾਲ, 17 ਜੁਲਾਈ (ਮਨਜੀਤ ਸਿੰਘ ਦੁੱਗਰੀ)-ਜਸਟਿਸ ਗੁਰਨਾਮ ਸਿੰਘ ਮਾਰਗ ਧਾਂਦਰਾ ਸੜਕ ਸਥਿਤ ਵਸੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਅੱਜ ਸਵੇਰੇ ਤੜਕਸਾਰ ਇਕ ਘਰ ਵਿਚ ਚੋਰੀ ਦੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਘਰ ਦੇ ਮਾਲਕ ਹਰਮਨਪ੍ਰੀਤ ਸਿੰਘ ਦੇ ਦੱਸਣ ਮੁਤਾਬਿਕ ਸਵੇਰੇ ਤੜਕਸਾਰ ਜਿਵੇਂ ਹੀ ਉਨ੍ਹਾਂ ਦੀ ਪਤਨੀ ਸਾਢੇ ਚਾਰ ਵਜੇ ਦੇ ਕਰੀਬ ਉੱਠੀ ਤਾਂ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ 5 ਲੱਖ ਦੇ ਕਰੀਬ ਨਗਦੀ ਅਤੇ ਕੰਨਾਂ ਦੀਆਂ ਵਾਲੀਆਂ 2 ਦੇ ਕਰੀਬ ਮੁੰਦਰੀਆਂ ਗ਼ਾਇਬ ਸਨ | ਉਨ੍ਹਾਂ ਦੀ ਪਤਨੀ ਗੁਰਮੀਤ ਕੌਰ ਦੇ ਦੱਸਣ ਮੁਤਾਬਿਕ ਜਿਵੇਂ ਹੀ ਘਰ ਦੀ ਲੋਬੀ ਦਾ ਜਾਲੀ ਵਾਲਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲੀ ਤਾਂ ਪੌੜੀਆਂ ਤੇ ਦੋ ਅਣਪਛਾਤੇ ਵਿਅਕਤੀ ਖੜੇ ਸਨ, ਜਿਨ੍ਹਾਂ ਨੇ ਉਸ ਨੂੰ ਫੜ ਕੇ ਉਸ ਦੀਆਂ ਬਾਂਹਾਂ ਅਤੇ ਮੂੰਹ ਉਸੇ ਦੀ ਚੁੰਨੀ ਨਾਲ ਬੰਨ੍ਹ ਦਿੱਤਾ ਅਤੇ ਸੋਫ਼ੇ 'ਤੇ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ | ਇਸ ਦੀ ਇਤਲਾਹ ਪੁਲਿਸ ਨੂੰ ਦੇਣ ਉਪਰੰਤ ਬਸੰਤ ਐਵਨਿਊ ਚੌਂਕੀ ਦੇ ਪੁਲਿਸ ਮੁਲਾਜ਼ਮ ਥਾਣਾ ਸਦਰ ਦੀ ਐਸ.ਐਚ.ਓ. ਇੰਸਪੈਕਟਰ ਅਵਨੀਤ ਕੌਰ ਅਤੇ ਏ.ਸੀ.ਪੀ. ਹਰਜਿੰਦਰ ਸਿੰਘ ਮੌਕੇ ਤੇ ਪਹੁੰਚੇ, ਜਿਨ੍ਹਾਂ ਨੇ ਸੀ.ਸੀ. ਟੀਵੀ. ਕੈਮਰੇ ਖੰਗਾਲਣੇ ਸ਼ੁਰੂ ਕੀਤੇ, ਅਤੇ ਜਾਂਦੇ ਹੋਏ ਸ਼ੱਕ ਦੀ ਬਿਨਾਂਹ 'ਤੇ ਥਾਣਾ ਸਦਰ ਦੀ ਐਸ.ਐਚ. ਇੰਸਪੈਕਟਰ ਅਵਨੀਤ ਕੌਰ ਘਰ ਦੀ ਮਾਲਕਣ ਨੂੰ ਆਪਣੇ ਨਾਲ ਲੈ ਗਏ ਜਿਸ ਤੋਂ ਇਹ ਮਾਮਲਾ ਕੁੱਝ ਸੱਕੀ ਜਾਪਿਆ | ਜਦੋਂ ਇਸ ਮਾਮਲੇ ਦੀ ਪੜਤਾਲ ਕਰ ਰਹੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਅਵਨੀਤ ਕੌਰ ਤੋਂ ਅਗਲੀ ਜਾਣਕਾਰੀ ਲੈਣ ਲਈ ਫ਼ੋਨ 'ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਫ਼ੋਨ ਚੁੱਕਣਾ ਹੀ ਮੁਨਾਸਬ ਨਾ ਸਮਝਿਆ |

ਪਿਛਲੀ ਖ਼ਬਰ ਕੋਰੋਨਾ ਦਾ ਕੋਈ ਹੋਰ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਅਗਲੀ ਖ਼ਬਰ ਜਨਤਾ ਨਗਰ ਦਾ ਸੇਵਾ ਕੇਂਦਰ ਸਵੇਰੇ 8.00 ਤੋਂ ਰਾਤ 8.00 ਵਜੇ ਤੱਕ ਰਹੇਗਾ ਖੁੱਲ੍ਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।