19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਡੇਂਗੂ ਬੁਖ਼ਾਰ ਤੋਂ ਬਚਣ ਲਈ ਘਰਾਂ ਦੇ ਆਸ ਪਾਸ ਪਾਣੀ ਖੜ੍ਹਾ ਨਾ ਹੋਣ ਦਿਓ-ਡਾ. ਗਿੱਲ <br/>

ਅਜੀਤ ਡੈਸਕ 16-07-2025
ਲਾਡੋਵਾਲ, 15 ਜੁਲਾਈ (ਬਲਬੀਰ ਸਿੰਘ ਰਾਣਾ)- ਡੇਂਗੂ ਬੁਖ਼ਾਰ ਇਕ ਨਾਮੁਰਾਦ ਬਿਮਾਰੀ ਹੈ, ਇਸ ਦਾ ਲਾਰਵਾ ਬੜਾ ਖ਼ਤਰਨਾਕ ਹੁੰਦਾ ਹੈ | ਜੇਕਰ ਮੌਸਮ ਦੇ ਮੁਤਾਬਿਕ ਕਿਸੇ ਵੀ ਵਿਅਕਤੀ ਨੂੰ ਬੁਖ਼ਾਰ ਹੁੰਦਾ ਹੈ ਤਾਂ ਉਹ ਬਿਨਾਂ ਕਿਸੇ ਦੇਰੀ ਤੋਂ ਨੇੜਲੇ ਸਰਕਾਰੀ ਹਸਪਤਾਲ ਦੀ ਸਹਾਇਤਾ ਲੈਣੀ ਜ਼ਰੂਰੀ ਸਮਝੇ | ਉਕਤ ਵਿਚਾਰ ਡਾ. ਆਰ.ਐਸ. ਗਿੱਲ ਐਸ.ਐਮ.ਓ. ਕੂੰਮਕਲਾਂ ਨੇ ਲਾਡੋਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ | ਡਾ. ਗਿੱਲ ਨੇ ਕਿਹਾ ਕਿ ਇਹ ਡੇਂਗੂ ਮੱਛਰ ਘਰਾਂ ਅਤੇ ਆਸ-ਪਾਸ ਖੜੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਇਹ ਕੇਵਲ ਧਰਤੀ ਤੋਂ ਤਿੰਨ ਕੁ ਫੁੱਟ ਦੀ ਉਚਾਈ ਤੱਕ ਹੀ ਉਡ ਸਕਦਾ ਹੈ | ਉਨ੍ਹਾਂ ਦੱਸਿਆ ਕਿ ਡੇਂਗੂ ਮੱਛਰ ਜ਼ਿਆਦਾਤਰ ਲੋਕਾਂ ਦੀਆਂ ਲੱਤਾਂ ਨੂੰ ਕੱਟਦਾ ਹੈ, ਜਿਸ ਕਰਕੇ ਸਾਨੂੰ ਘਰਾਂ ਦੀ ਸਫ਼ਾਈ ਵਗ਼ੈਰਾ ਤੋਂ ਇਲਾਵਾ ਘਰਾਂ ਦੇ ਕੂਲਰਾਂ ਦੇ ਪਾਣੀ ਨੂੰ ਹਰ ਹਫ਼ਤੇ ਬਦਲਦੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਹੀ ਘਰਾਂ ਦੀਆਂ ਛੱਤਾਂ ਤੇ ਪਏ ਫ਼ਾਲਤੂ ਸਮਾਨ ਜਿਵੇਂ ਕਿ ਟਾਇਰ,ਪੁਰਾਣੇ ਬਰਤਨ, ਹੋਰ ਘਰੇਲੂ ਸਮਾਨ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿਓ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਰਕਾਰੀ ਹਦਾਇਤਾਂ ਦਾ ਪਾਲਣਾ ਕਰਕੇ ਇਸ ਕਦਰ ਜਾਗਰੂਕ ਹੋਣਾ ਚਾਹੀਦਾ ਹੈ ਕਿ ਅਸੀਂ ਬਿਮਾਰੀਆਂ ਤੋਂ ਨਿਜਾਤ ਪਾ ਸਕੀਏ | ਉਨ੍ਹਾਂ ਨੇ ਲੋਕਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਜੇਕਰ ਅਸੀਂ ਇਸ ਭਿਆਨਕ ਬਿਮਾਰੀ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਤਾਂ ਕੋਈ ਅਣਸੁਖਾਵੀਂ ਘਟਨਾ ਵੀ ਵਾਪਰ ਸਕਦੀ ਹੈ | ਡਾ. ਗਿੱਲ ਨੇ ਕਿਹਾ ਕਿ ਲੋਕ ਇਸ ਬੁਖ਼ਾਰ ਨੂੰ ਬਿਲਕੁਲ ਹਲਕੇ ਵਿਚ ਨਾ ਲੈਣ ਸਗੋਂ ਇਸ ਮੱਛਰ ਨੂੰ ਏਡਜ਼ ਇਜਵਾਈਜ ਦਾ ਨਾਮ ਦਿੱਤਾ ਗਿਆ ਹੈ, ਜਿਹੜਾ ਕਿ ਪੀੜਿਤ ਮਰੀਜ਼ਾਂ ਲਈ ਬਹੁਤ ਹੀ ਖ਼ਤਰਨਾਕ ਹੈ, ਅਗਰ ਕਿਸੇ ਨੂੰ ਇਹ ਬੁਖ਼ਾਰ ਹੋ ਜਾਂਦਾ ਹੈ ਤਾਂ ਉਹ ਤੁਰੰਤ ਨੇੜਲੀ ਡਿਸਪੈਂਸਰੀ ਜਾਂ ਸਰਕਾਰੀ ਹਸਪਤਾਲ ਦੇ ਡਾਕਟਰਾਂ ਨਾਲ ਸੰਪਰਕ ਜ਼ਰੂਰ ਕਰਨ |

ਪਿਛਲੀ ਖ਼ਬਰ ਬਰਸਾਤੀ ਮੌਸਮ ਵਿਚ ਮੱਛਰਾਂ ਰਾਹੀਂ ਫੈਲਦੀਆਂ ਬਿਮਾਰੀਆਂ ਤੋਂ ਲੋਕ ਰਹਿਣ ਸਾਵਧਾਨ-ਡਾ. ਰਮਨਦੀਪ ਕੌਰ <br/> ਅਗਲੀ ਖ਼ਬਰ ਆਤਮ ਨਗਰ ਹਲਕੇ 'ਚ ਤਾਇਨਾਤ ਬੀ. ਐੱਲ. ਓਜ਼. ਲਈ ਸਿਖਲਾਈ ਸ਼ੈਸ਼ਨ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।