ਲੁਧਿਆਣਾ, 15 ਜੁਲਾਈ (ਜਗਮੀਤ ਸਿੰਘ)-ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਨਵੀਂ ਲੈਂਡ ਪੂਿਲੰਗ ਨੀਤੀ ਦੇ ਵਿਰੋਧ 'ਚ ਅੱਜ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ 32 ਮੰਡਲਾਂ ਅਤੇ 6 ਮੋਰਚਿਆਂ ਉਪਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਗ਼ਰੀਬ ਕਿਸਾਨਾਂ ਦੀ ਜ਼ਮੀਨ ਨੂੰ ਸ਼ਹਿਰੀ ਵਿਕਾਸ ਦੇ ਨਾਮ 'ਤੇ ਹਥਿਆਰ ਬਣਾ ਕੇ ਕਾਲੋਨਾਈਜ਼ਰਾਂ ਅਤੇ ਵੱਡੇ ਬਿਲਡਰਾਂ ਨੂੰ ਦੇਣ ਲਈ ਤਿਆਰ ਹੈ, ਜੋ ਸੂਬੇ ਦੇ ਕਿਸਾਨਾਂ ਦੇ ਹੱਕਾਂ ਉਪਰ ਸਿੱਧਾ ਹਮਲਾ ਹੈ | ਪ੍ਰਧਾਨ ਧੀਮਾਨ ਨੇ ਕਿਹਾ ਕਿ ਸਰਕਾਰ ਦਾ ਕੰਮ ਲੋਕਾਂ ਦੇ ਹੱਕਾਂ ਦੀ ਰਾਖੀ ਕਰਨਾ ਹੁੰਦਾ ਹੈ, ਨਾ ਕਿ ਲੋਕਾਂ ਦੇ ਹੱਕਾਂ ਉਪਰ ਡਾਕੇ ਮਾਰਨੇ ਹੁੰਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ 50 ਹਜ਼ਾਰ ਕਾਲੋਨੀਆਂ ਅੱਧ-ਵਿਚਾਲੇ ਲਟਕੀਆਂ ਹੋਈਆਂ ਹਨ | ਪਹਿਲਾਂ ਸਰਕਾਰ ਨੂੰ ਉਨ੍ਹਾਂ ਦੇ ਸੁਧਾਰ ਲਈ ਨੀਤੀ ਨਿਰਮਾਣ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਲੈਂਡ ਪੂਿਲੰਗ ਨੀਤੀ ਨੂੰ ਕਿਸੇ ਵੀ ਕੀਮਤ 'ਤੇ ਪੰਜਾਬ ਅੰਦਰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਧਰਨਾ ਪ੍ਰਦਰਸ਼ਨ 'ਚ ਸੀਨੀਅਰ ਆਗੂ ਅਤੇ ਜ਼ਿਲ੍ਹਾ ਸਕੱਤਰ ਨਰਿੰਦਰ ਸਿੰਘ ਮੱਲ੍ਹੀ, ਯਸ਼ਪਾਲ ਜਨੋਤਰਾ, ਡਾ. ਕਣਿਕਾ ਜਿੰਦਲ, ਮਹੇਸ਼ ਸ਼ਰਮਾ, ਡਾ. ਨਿਰਮਲ ਨਈਅਰ, ਮਨੀਸ਼ ਚੋਪੜਾ, ਸੁਮਨ ਵਰਮਾ, ਹਰਸ਼ ਵਰਮਾ, ਸੁਮਿਤ ਟੰਡਨ, ਅੰਕਿਤ ਟੰਡਨ, ਡਾ. ਸਤੀਸ਼ ਕੁਮਾਰ, ਸੁਰਿੰਦਰ ਹੁਨਰ, ਰਾਜ ਪਾਂਧੇ, ਸ਼ੀਨੂ ਚੁੱਗ ਜ਼ਿਲ੍ਹਾ ਮਹਿਲਾ ਪ੍ਰਧਾਨ, ਰਾਸ਼ੀ ਅਗਰਵਾਲ, ਲੀਨਾ ਟਪਾਰੀਆ, ਰਵੀ ਬੱਤਰਾ, ਅਜੈਪਾਲ ਦਿਸਾਵਰ, ਸਾਰੇ ਭਾਜਪਾ ਕੌਂਸਲਰ ਅਤੇ ਹੋਰ ਆਗੂਆਂ ਨੇ ਲੈਂਡ ਪੂਿਲੰਗ ਨੀਤੀ ਦੇ ਵਿਰੋਧ 'ਚ ਧਰਨਾ ਪ੍ਰਦਰਸ਼ਨ ਕੀਤਾ |