19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਨੇਚਰ ਫਰੈਂਡ ਸੰਸਥਾ ਨੇ ਫੋਕਲ ਪੁਆਇੰਟ 'ਚ ਲਗਾਏ ਬੂਟੇ

ਅਜੀਤ ਡੈਸਕ 16-07-2025
ਲੁਧਿਆਣਾ, 15 ਜੁਲਾਈ (ਜਗਮੀਤ ਸਿੰਘ)-ਜਿਸ ਤਰੀਕੇ ਨਾਲ ਪ੍ਰਦੂਸ਼ਣ ਦਿਨੋ-ਦਿਨ ਵਧ ਰਿਹਾ ਹੈ, ਉਸ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਹੈ | ਇਸ ਸਮੇਂ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ ਤਾਂ ਜੋ ਸਾਡਾ ਵਾਤਾਵਰਨ ਸਾਫ਼ ਹੋਵੇ, ਗਰਮੀ ਘੱਟ ਹੋਵੇ ਅਤੇ ਸਾਰਿਆਂ ਨੂੰ ਸਾਹ ਲੈਣ ਯੋਗ ਹਵਾ ਮਿਲ ਸਕੇ | ਇਸ ਲੜੀ ਦੇ ਤਹਿਤ ਸਮਾਜ ਸੇਵੀ ਸੰਸਥਾ ਨੇਚਰ ਫਰੈਂਡ ਦੇ ਮੈਂਬਰਾਂ ਨੇ ਲੋਕਾਂ ਦੇ ਨਾਲ ਮਿਲ ਕੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋਏ ਫ਼ੈਕਟਰੀ ਮਾਲਕਾਂ ਨਾਲ ਮਿਲ ਕੇ ਸਥਾਨਕ ਫੋਕਲ ਪੁਆਇੰਟ ਫੇਜ਼-8 ਦੇ ਪਾਰਕ ਵਿਚ ਲਗਭਗ 50 ਪੌਦੇ ਲਗਾਏ | ਨੇਚਰ ਫਰੈਂਡ ਦੇ ਡਾਇਰੈਕਟਰ ਅਮਿਤ ਪਾਲ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਨੇਚਰ ਫਰੈਂਡ ਟੀਮ ਨੇ ਹੁਣ ਤੱਕ ਲੁਧਿਆਣਾ ਦੇ ਵੱਖ-ਵੱਖ ਸਥਾਨਾਂ, ਸਕੂਲਾਂ, ਕਾਲਜਾਂ, ਪਾਰਕਾਂ ਅਤੇ ਸੜਕਾਂ ਦੇ ਕਿਨਾਰਿਆਂ 'ਤੇ ਹਜ਼ਾਰਾਂ ਰੁੱਖ ਲਗਾਏ ਹਨ | ਜਦੋਂ ਉਹ ਇਸ ਤਰ੍ਹਾਂ ਦੇ ਕੰਮ ਨਾਲ ਕਿਧਰੇ ਵੀ ਜਾਂਦੇ ਹਨ, ਤਾਂ ਉਨ੍ਹਾਂ ਨੂੰ ਸਥਾਨਕ ਲੋਕਾਂ ਦਾ ਵੀ ਬਹੁਤ ਸਮਰਥਨ ਮਿਲਦਾ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰ ਫੋਕਲ ਪੁਆਇੰਟ ਫੇਜ਼-8 ਦੇ ਪਾਰਕ ਵਿਚ ਵੱਖ-ਵੱਖ ਕਿਸਮਾਂ ਦੇ 50 ਪੌਦੇ ਲਗਾਏ ਗਏ ਹਨ | ਸਿਰਫ਼ ਵੱਧ ਤੋਂ ਵੱਧ ਰੁੱਖ ਅਤੇ ਪੌਦੇ ਹੀ ਸਾਫ਼ ਅਤੇ ਸਾਹ ਲੈਣ ਯੋਗ ਵਾਤਾਵਰਨ ਬਣਾਉਣ ਵਿਚ ਮਦਦ ਕਰ ਸਕਦੇ ਹਨ |

ਪਿਛਲੀ ਖ਼ਬਰ ਸਕੂਲਾਂ ਦੇ ਬਾਹਰ ਆਵਾਜਾਈ ਦੀ ਸਮੱਸਿਆ ਨੂੰ ਲੈ ਕੇ ਸਕੂਲ ਮੁਖੀਆਂ ਵਲੋਂ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਤੇ ਹੋਰ ਸ਼ਹੀਦਾਂ ਦੀ ਸ਼ਹੀਦੀ ਸ਼ਤਾਬਦੀ ਸਾਂਝੇ ਤÏਰ 'ਤੇ ਮਨਾਉਣ ਦਾ ਉਪਰਾਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।